ਹਾਈ ਕਮਿਸ਼ਨ ਆਫ਼ ਇੰਡੀਆ ਵੱਲੋਂ ਨਿਊਜ਼ੀਲੈਂਡ ‘ਚ ਫਸੇ ਭਾਰਤੀ ਯਾਤਰੀਆਂ ਵਾਸਤੇ ਜ਼ਰੂਰੀ ਸੂਚਨਾ ਜਾਰੀ

ਵੈਲਿੰਗਟਨ, 24 ਮਾਰਚ – ਇੱਥੇ ਸਥਿਤ ਹਾਈ ਕਮਿਸ਼ਨ ਆਫ਼ ਇੰਡੀਆ ਨੇ ਕੋਰੋਨਾਵਾਇਰਸ ਦੇ ਕਰਕੇ ਨਿਊਜ਼ੀਲੈਂਡ ਵਿੱਚ ਫਸੇ ਭਾਰਤੀ ਨਾਗਰਿਕਾਂ ਅਤੇ ਓ ਸੀ ਆਈ ਕਾਰਡ ਹੋਲਡਰਾਂ ਦੀ ਸੂਚੀ ਬਣਾਉਣ ਦਾ ਕੰਮ ਸ਼ੁਰੂ ਕਰ ਬਾਰੇ ਜਾਣਕਾਰੀ ਦਿੱਤੀ ਹੈਪ। ਅਜਿਹਾ ਕਈ ਦੇਸ਼ਾਂ ਵੱਲੋਂ ਲਾਗੂ ਯਾਤਰਾ ਪਾਬੰਦੀਆਂ ਦੇ ਚੱਲਦਿਆਂ ਕੀਤਾ ਜਾ ਰਿਹਾ ਹੈ, ਤਾਂ ਜੋ ਇਨ੍ਹਾਂ ਯਾਤਰੀਆਂ ਦੀ ਮੱਦਦ ਕੀਤੀ ਜਾ ਸਕੇ।
23 ਮਾਰਚ ਨੂੰ ਹਾਈ ਕਮਿਸ਼ਨ ਆਫ਼ ਇੰਡੀਆ ਨੇ ਕਿਹਾ ਕਿ ਫਸੇ ਹੋਏ ਯਾਤਰੀ ਆਪਣਾ ਨਾਮ, ਪਾਸਪੋਰਟ ਨੰਬਰ / ਓ ਸੀ ਆਈ ਕਾਰਡ ਨੰਬਰ, ਸੰਪਰਕ ਜਾਣਕਾਰੀ (ਪਤਾ, ਫ਼ੋਨ ਨੰਬਰ, ਈਮੇਲ) ਸਾਡੀ E-mail : [email protected] ਅਤੇ [email protected] ਜਾਂ ਸਾਨੂੰ ਸਾਡੇ ਵਟਸਐਪ ਨੰਬਰ +64 22 163 6989 ਉੱਤੇ ਵਟਸਐਪ ਕਰਕੇ ਵੀ ਭੇਜ ਸਕਦੇ ਹਨ।