ਹਾਕੀ ‘ਚ ਪਲੇਠੇ ਮੈਚ ‘ਚ ਪੁਰਸ਼ ਜਿੱਤੇ ਤੇ ਮਹਿਲਾ ਨੇ ਡਰਾਅ ਖੇਡਿਆ

maxresdefaultਰੀਓ ਡੀ ਜਨੇਰੋ, 8 ਅਗਸਤ- ਇੱਥੇ 7 ਅਗਸਤ ਨੂੰ ਭਾਰਤੀ ਪੁਰਸ਼ ਟੀਮ ਨੇ ਆਪਣੇ ਗਰੁੱਪ ‘ਬੀ’ ਵਿੱਚਲੇ ਪਲੇਠਾ ਮੈਚ ‘ਚ ਆਇਰਲੈਂਡ ਨੂੰ 3-2 ਨਾਲ ਹਰਾ ਕੇ ਜਿੱਤ ਦਰਜ ਕੀਤੀ। ਉੱਥੇ ਹੀ ਦੂਜੇ ਪਾਸੇ 7 ਅਗਸਤ ਨੂੰ 36 ਸਾਲ ਬਾਅਦ ਭਾਰਤੀ ਮਹਿਲਾ ਟੀਮ ਨੇ ਆਪਣੇ ਗਰੁੱਪ ‘ਬੀ’ ਦੇ ਪਲੇਠੇ ਮੈਚ ਵਿੱਚ ਜਪਾਨ ਨਾਲ 2-2 ਉੱਤੇ ਡਰਾਅ ਖੇਡਿਆ।
ਪੁਰਸ਼ ਵਰਗ ਵਿੱਚ ਡਰੈਗ ਫਲਿਕਰ ਰੁਪਿੰਦਰ ਪਾਲ ਸਿੰਘ ਦੇ 2 ਸ਼ਾਨਦਾਰ ਗੋਲਾਂ ਦੀ ਬਦੌਲਤ ਭਾਰਤ ਨੇ ਰੀਓ ਉਲੰਪਿਕ ਵਿੱਚ ਆਪਣੀ ਮੁਹਿੰਮ ਦੀ ਜਿੱਤ ਨਾਲ ਸ਼ੁਰੂਆਤ ਕੀਤੀ। ਇਕ ਸਮੇਂ ਸੀ ਜਦੋਂ ਭਾਰਤੀ ਟੀਮ 3-1 ਦੀ ਲੀਡ ਨਾਲ ਅੱਗੇ ਸੀ, ਪਰ ਆਇਰਲੈਂਡ ਨੇ ਮੈਚ ਦੇ ਆਖਰੀ ਪਲਾਂ ‘ਚ ਗੋਲ ਕਰਕੇ ਸਕੋਰ 2-3 ਕਰ ਦਿੱਤਾ। ਭਾਰਤ ਲਈ ਪਹਿਲਾ ਗੋਲ ਵੀ.ਆਰ.ਰਘੂਨਾਥ ਨੇ 15ਵੇਂ ਮਿੰਟ ਵਿੱਚ ਪੈਨਲਟੀ ਕਾਰਨਰ ਰਾਹੀ ਕੀਤਾ, ਜਦੋਂ ਕਿ ਰੁਪਿੰਦਰ ਨੇ 27ਵੇਂ ਤੇ 49ਵੇਂ ਮਿੰਟ ਵਿੱਚ ਦੋ ਗੋਲ ਕਰਕੇ ਟੀਮ ਨਮੂ ਜੇੱਤੂ ਲੀਡ ਦਵਾਈ। ਆਇਰਲੈਂਡ ਲਈ ਜਾਨ ਜਰਮੇਨ ਨੇ 45ਵੇਂ ਤੇ ਕੋਨਰ ਹਾਰਤੇ ਨੇ 56ਵੇਂ ਮਿੰਟ ਵਿੱਚ ਗੋਲ ਕੀਤੇ। ਗੌਰਤਲਬ ਹੈ ਕਿ ਦਸ ਸਾਲ ਦੇ ਵਕਫ਼ੇ ਮਗਰੋਂ ਭਾਰਤ ਦੀ ਓਲੰਪਿਕ ਵਿੱਚ ਇਹ ਪਲੇਠੀ ਜਿੱਤ ਹੈ।
Rio Olympic 2016ਮਹਿਲਾ ਵਰਗ ‘ਚ ਭਾਰਤੀ ਮਹਿਲਾ ਟੀਮ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਅੱਧੇ ਸਮੇਂ ਤਕ 2-0 ਗੋਲਾਂ ਨਾਲ ਪੱਛੜਨ ਤੋਂ ਬਾਅਦ ਜ਼ੋਰਦਾਰ ਵਾਪਸੀ ਕਰਦਿਆਂ ਜਪਾਨ ਦੀ ਟੀਮ ਨਾਲ 2-2 ਉੱਤੇ ਮੈਚ ਡਰਾਅ ਖੇਡਿਆ। ਜਪਾਨ ਲਈ ਐਮੀ ਨਿਸ਼ੀਕੋਰੀ ਤੇ ਮਿਏ ਨਕਾਸ਼ਿਮਾ ਨੇ ਕ੍ਰਮਵਾਰ 15ਵੇਂ ਤੇ 28ਵੇਂ ਮਿੰਟ ਵਿੱਚ ਗੋਲ ਕੀਤੇ। ਜਦੋਂ ਕਿ ਭਾਰਤ ਲਈ ਰਾਣੀ ਰਾਮਪਾਲ ਨੇ 31ਵੇਂ ਤੇ ਲਿਲਿਮਾ ਮਿੰਜ 40ਵੇਂ ਮਿੰਟ ‘ਚ ਗੋਲ ਕੀਤੇ।