ਹਾਕੀ ‘ਚ ਭਾਰਤ ਨੇ ਜਰਮਨੀ ਨਾਲ ੨-੨ ਉੱਤੇ ਡਰਾਅ ਖੇਡਿਆ

ਡਸੇਲਡੋਰਫ, 4 ਜੂਨ – ਇੱਥੇ ਤਿੰਨ ਦੇਸ਼ਾਂ ਦੀ ਹਾਕੀ ਤਿਕੋਣੇ ਟੂਰਨਾਮੈਂਟ ਵਿੱਚ ਭਾਰਤੀ ਸੀਨੀਅਰ ਪੁਰਸ਼ ਹਾਕੀ ਟੀਮ ਨੇ ਮੇਜ਼ਬਾਨ ਜਰਮਨੀ ਨਾਲ 2-2 ਉੱਤੇ ਡਰਾਅ ਖੇਡਿਆ। ਭਾਰਤੀ ਟੀਮ ਇਸ ਤੋਂ ਪਹਿਲਾਂ ਬੈਲਜੀਅਮ ਹੱਥੋਂ 1-2 ਨਾਲ ਹਾਰ ਗਈ ਸੀ।
ਭਾਰਤ ਵੱਲੋਂ ਮਨਦੀਪ ਸਿੰਘ ਅਤੇ ਸਰਦਾਰ ਸਿੰਘ ਨੇ ਗੋਲ ਕੀਤੇ ਜਦੋਂ ਕਿ ਜਰਮਨੀ ਵੱਲੋਂ ਨਿਕਲਸ ਵਲੇਨ ਅਤੇ ਤੋਬਿਆਸ ਹੌਕੇ ਨੇ ਗੋਲ ਕੀਤੇ। ਗੌਰਤਲਬ ਹੈ ਕਿ ਬੈਲਜੀਅਮ ਹੱਥੋਂ ਜਰਮਨੀ ਤੇ ਭਾਰਤ ਆਪਣਾ ਪਹਿਲਾ-ਪਹਿਲਾ ਮੈਚ ਹਾਰ ਗਈਆਂ ਸਨ।