ਹਾਮਿਦ ਅੰਸਾਰੀ ਨੂੰ ਰਾਜ ਸਭਾ ਮੈਂਬਰਾਂ ਵਲੋਂ ਵਧਾਈ

ਨਵੀਂ ਦਿੱਲੀ, 8 ਅਗਸਤ (ਏਜੰਸੀ) – ਮੁਹੰਮਦ ਹਾਮਿਦ ਅੰਸਾਰੀ ਨੂੰ ਦੁਬਾਰਾ ਉਪ ਰਾਸ਼ਟਰਪਤੀ ਚੁਣੇ ਜਾਣ ‘ਤੇ ਰਾਜ ਸਭਾ ਵਿੱਚ ਅੱਜ ਮੈਂਬਰਾਂ ਨੇ ਉਨ੍ਹਾਂ ਨੂੰ ਵਧਾਈ ਦਿੱਤੀ। ਮੌਨਸੂਨ ਇਜਲਾਸ ਦੇ ਪਹਿਲੇ ਦਿਨ ਸਦਨ ਦੀ ਬੈਠਕ ਸ਼ੁਰੂ ਹੋਣ ‘ਤੇ ਜਿਵੇਂ ਹੀ ਅੰਸਾਰੀ ਸਦਨ ਵਿੱਚ ਆਏ, ਸਾਰੇ ਦਲਾਂ ਦੇ ਮੈਂਬਰਾਂ ਨੇ ਉਨ੍ਹਾਂ ਦਾ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਦੁਬਾਰਾ ਉਪ ਰਾਸ਼ਟਰਪਤੀ ਚੁਣੇ ਜਾਣ ‘ਤੇ ਵਧਾਈ ਦਿੱਤੀ।
ਅੰਸਾਰੀ ਨੇ ਹੱਥ ਜੋੜ ਕੇ ਮੈਂਬਰਾਂ ਦਾ ਧੰਨਵਾਦ ਕੀਤਾ। ਉਪ ਰਾਸ਼ਟਰਪਤੀ ਰਾਜ ਸਭਾ ਦੇ ਸਭਾਪਤੀ ਅਹੁਦੇ ਦੀ ਜ਼ਿੰਮੇਵਾਰੀ ਵੀ ਸੰਭਾਲਦੇ ਹਨ।