ਹਾਲੇ ਸੈਫ ਨਾਲ ਵਿਆਹ ਨਹੀਂ – ਕਰੀਨਾ

ਨਵੀਂ ਦਿੱਲੀ – ਬਾਲੀਵੁੱਡ ਦੀ ਹਾਟ ਹੀਰੋਇਨ ਕਰੀਨਾ ਕਪੂਰ ਨੇ ਕਿਹਾ ਕਿ ਉਨ੍ਹਾਂ ਦਾ ਹਾਲੇ ਆਪਣੇ ਪ੍ਰੇਮੀ ਸੈਫ ਅਲੀ ਖਾਨ ਨਾਲ ਵਿਆਹ ਕਰਵਾਉਣ ਦਾ ਕੋਈ ਇਰਾਦਾ ਨਹੀਂ ਹੈ। ਕਰੀਨਾ ਨੇ ਕਿਹਾ ਕਿ ਉਹ ਖ਼ਬਰਾਂ ਕੌਰਾ ਝੁੱਠ ਹਨ ਜਿਨ੍ਹਾਂ ‘ਚ ਕਿਹਾ ਗਿਆ ਸੀ ਕਿ ਮੈਂ ਤੇ ਸੈਫ ਉਨ੍ਹਾਂ ਦੀ ਨਵੀਂ ਆਉਣ ਵਾਲੀ ਫਿਲਮ ‘ਏਜੰਟ ਵਿਨੋਦ’ ਦੇ ਰਿਲੀਜ਼ ਹੋਣ ਤੋਂ ਬਾਅਦ ਵਿਆਹ ਕਰਵਾ ਲਵਾਂਗੇ।
ਕਰੀਨਾ ਕਪੂਰ ਨੇ ਕਿਹਾ ਕਿ ਅਜੇ ਉਨ੍ਹਾਂ ਦਾ ਵਿਆਹ ਕਰਨ ਦਾ ਕੋਈ ਇਰਾਦਾ ਨਹੀਂ ਹੈ ਤੇ ਦੋਵਾਂ ਦਾ ਧਿਆਨ ਫਿਲਹਾਲ ਆਪਣੇ ਫਿਲਮੀ ਕੈਰੀਅਰ ਵੱਲ ਹੈ। ਗੌਰਤਲਬ ਹੈ ਕਿ ਫਿਲਮ ਦੇ ਹੀਰੋ ਸੈਫ ਤੇ ਹੀਰੋਇਨ ਕਰੀਨਾ ਦੀ ਨਵੀਂ ਆਉਣ ਵਾਲੀ ਫਿਲਮ ‘ਏਜੰਟ ਵਿਨੋਦ’ 23 ਮਾਰਚ ਨੂੰ ਸਿਨੇਮਾ ਘਰਾਂ ‘ਚ ਰਿਲੀਜ਼ ਕੀਤੀ ਜਾਣੀ ਹੈ। ਕਰੀਨਾ ਨੇ ਆਪਣੇ ਬਾਰੇ ਇੱਕ ਗੱਲ ਹੋਰ ਵੀ ਕਹੀ ਕਿ, ‘ਇਹ ਮੇਰੀ ਅਖੀਰਲੀ ਐਕਸ਼ਨ ਫਿਲਮ ਹੋਵੇਗੀ ਕਿਉਂਕਿ ਮੈਨੂੰ ਸਟੰਟ ਕਰਨੇ ਪਸੰਦ ਨਹੀਂ ਹਨ, ਮੈਂ ਦਿਲ ਤੋਂ ਕਾਫੀ ਰੋਮਾਂਟਿਕ ਕਿਸਮ ਦੀ ਹਾਂ ਤੇ ਗੋਲੀਆਂ ਦੀਆਂ ਆਵਾਜ਼ਾਂ ਤੋਂ ਮੈਨੂੰ ਡਰ ਲੱਗਦਾ ਹੈ। ਉਨ੍ਹਾਂ ਨੇ ਕਿਹਾ ਕਿ ਮੇਰੇ ਸੁਭਾ ਦੇ ਮੁਤਾਬਕ ਮੈਨੂੰ ਰੋਮਾਂਟਿਕ ਫਿਲਮਾਂ ਕਰਨੀਆਂ ਜਿਆਦਾ ਪਸੰਦ ਹਨ ਤੇ ਨੱਚਣਾ ਗਾਣਾ ਵੀ ਪਸੰਦ ਹੈ।