ਹਾਲੇ ਸੋਨੇ ਦੀਆਂ ਕੀਮਤਾਂ ਹੇਠਾਂ ਨਹੀਂ

ਮੁੰਬਈ – ਦੇਸ਼ ਵਿੱਚ ਸੋਨੇ ਦੀਆਂ ਕੀਮਤਾਂ ‘ਚ ਕਮੀ ਆਉਣ ਦੇ ਹਾਲੇ ਆਸਾਰ ਘੱਟ ਹੀ ਨਜ਼ਰ ਆ ਰਹੇ ਹਨ, ਉਸ ਦਾ ਕਾਰਣ ਭਾਰਤੀ ਰੁਪਏ ਦੀ ਕਮਜ਼ੋਰ ਤੇ ਅਮਰੀਕੀ ਡਾਲਰ ਦੀ ਮਜ਼ਬੂਤੀ ਹੋਣਾ ਵੀ ਮੰਨਿਆ ਜਾ ਰਿਹਾ ਹੈ। ਭਾਵੇਂ ਦੁਨੀਆ ਵਿੱਚ ਸੋਨੇ ਦੀਆਂ ਕੀਮਤਾਂ ਘਟੀਆਂ ਪਰ ਭਾਰਤੀ ਮੰਡੀ ਵਿੱਚ ਹਾਲੇ ਸੋਨੇ ਦੀਆਂ ਕੀਮਤਾਂ ਹੇਠਾਂ ਨਹੀਂ ਆਈਆਂ। ਭਾਰਤ ਵਿੱਚ ਸੋਨੇ ਦੀ ਕੀਮਤ ਇਸ ਵੇਲੇ 29,000 ਪ੍ਰਤੀ ੧੦ ਗਰਾਮ ਹੈ। ਸੋਨੇ ਦੀਆਂ ਕੀਮਤਾਂ 29,500 ਤੋਂ 29,900ਦੇ ਵਿਚਕਾਰ ਰਹਿਣ ਦੇ ਆਸਾਰ ਹਨ।