ਹਾਸ ਕਲਾਕਾਰ ਜਸਪਾਲ ਭੱਟੀ ਦੀ ਸੜਕ ਦੁਰਘਟਨਾ ‘ਚ ਮੌਤ

ਜਲੰਧਰ, 25 ਅਕਤੂਬ – ਹਾਸ ਕਲਾਕਾਰ ਜਸਪਾਲ ਭੱਟੀ ਦੀ ਸਵੇਰੇ ੩ ਵਜੇ ਦੇ ਲਗਭਗ ਬਠਿੰਡਾ ਤੋਂ ਨਕੋਦਰ ਜਾਂਦਿਆ ਸੜਕ ਹਾਦਸੇ ‘ਚ ਮੌਤ ਹੋ ਗਈ ਹੈ। ਖ਼ਬਰ ਮੁਤਾਬਕ ਭੱਟੀ ਦੀ ਕਾਰ ਅਚਾਨਕ ਇੱਕ ਦਰਖ਼ਤ ਦੇ ਨਾਲ ਟਕਰਾ ਗਈ, ਜਿੱਥੇ ਉਨ੍ਹਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਉਨ੍ਹਾਂ ਦੇ ਨਾਲ ਪੁੱਤਰ ਜਸਰਾਜ ਅਤੇ ਉਨ੍ਹਾਂ ਦੀ ਫਿਲਮ ‘ਪਾਵਰ ਕੱਟ’ ਦੀ ਹੀਰੋਈਨ ਤੇ ਇਕ ਹੋਰ ਵੀ ਇਸ ਹਾਦਸੇ ਦੌਰਾਨ ਜ਼ਖਮੀ ਹੋ ਗਏ ਹਨ। ਉਹ ਫਿਲਮ ‘ਪਾਵਰ ਕੱਟ’ ਦੀ ਪ੍ਰਮੋਸ਼ਨ ਲਈ ਬਠਿੰਡਾ ਗਏ ਹੋਏ ਸਨ। ਜਸਪਾਲ ਭੱਟੀ ਦਾ ਪਾਰਥਿਵ ਸਰੀਰ ਜਲੰਧਰ ਦੇ ਇੱਕ ਹਸਪਤਾਲ ਵਿੱਚ ਰੱਖਿਆ ਗਿਆ ਹੈ, ਇੱਥੇ ਭੱਟੀ ਦੇ ਸਰੀਰ ਦਾ ਪੋਸਟਮਾਰਟਮ ਕਰਨ ਤੋਂ ਬਾਅਦ ਪਰਿਵਾਰ ਨੂੰ ਸੌਂਪ ਦਿੱਤਾ ਜਾਵੇਗਾ।