ਹਿਲੇਰੀ ਕਲਿੰਟਨ ਨੇ ਪ੍ਰਣਬ ਮੁਖਰਜੀ ਨੂੰ ਵਧਾਈ ਦਿੱਤੀ

ਵਾਸ਼ਿੰਗਟਨ, 26 ਜੁਲਾਈ (ਏਜੰਸੀ) – ਅਮਰੀਕੀ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਨੇ ਭਾਰਤ ਦਾ 13ਵਾਂ ਰਾਸ਼ਟਰਪਤੀ ਬਣਨ ‘ਤੇ ਪ੍ਰਣਬ ਮੁਖਰਜੀ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਨੇ ਅਮਰੀਕੀ ਲੋਕਾਂ ਦਾ ਮਜ਼ਬੂਤ ਸਾਂਝੇਦਾਰ ਬਣਾਇਆ। ਹਿਲੇਰੀ ਨੇ ਇਕ ਬਿਆਨ ਵਿੱਚ ਕਿਹਾ ਕਿ ਭਾਰਤ ਦੇ ੧੩ਵੇਂ ਰਾਸ਼ਟਰਪਤੀ ਦੇ ਰੂਪ ਵਿੱਚ ਸਹੁੰ ਚੁੱਕਣ ਤੋਂ ਬਾਅਦ ਮੈਂ ਰਾਸ਼ਟਰਪਤੀ ਮੁਖਰਜੀ ਨੂੰ ਵਧਾਈ ਦਿੱਤੀ। ਰਾਸ਼ਟਰਪਤੀ ਮੁਖਰਜੀ ਅਮਰੀਕਾ ਅਤੇ ਅਮਰੀਕੀ ਜਨਤਾ ਦੇ ਮਜ਼ਬੂਤ ਭਾਈਵਾਲ ਰਹੇ ਹਨ ਅਤੇ ਆਪਣੇ ਪੂਰੇ ਕੈਰੀਅਰ ਵਿੱਚ ਉਨ੍ਹਾਂ ਨੇ ਵਪਾਰਕ ਮੁੱਦਿਆਂ ‘ਤੇ ਸਾਡੇ ਸਹਿਯੋਗ ਨੂੰ ਡੂੰਘਾ ਕਰਨ ਲਈ ਕੰਮ ਕੀਤਾ ਹੈ। ਮੁਖਰਜੀ ਨੇ ਬੁੱਧਵਾਰ ਨੂੰ ਰਾਸ਼ਟਰਪਤੀ ਅਹੁਦੇ ਦੀ ਸਹੁੰ ਚੁੱਕੀ।
ਮੁਖਰਜੀ ਨਾਲ ਚੰਗੇ ਸਬੰਧ ਰੱਖਣ ਵਾਲੀ ਹਿਲੇਰੀ ਨੇ ਕਿਹਾ ਕਿ ਮੈਨੂੰ ਭਾਰਤ ਦੀ ਸਰਕਾਰ ਅਤੇ ਲੋਕਾਂ ਨਾਲ ਕੰਮ ਕਰਨ ਦਾ ਇਤਜ਼ਾਰ ਹੈ। ਇਕਜੁਟ ਹੋ ਕੇ ਅਸੀਂ ਆਪਣੇ ਸਾਂਝੇ ਲੋਕਤਾਂਤਰਿਕ ਦਾ ਨਿਰਮਾਣ ਕਰਾਂਗੇ। ਪਿਛਲੇ ਸਾਢੇ ਤਿੰਨ ਸਾਲ ਦੌਰਾਨ ਭਾਰਤੀ ਨੇਤਾ ਦੀ ਵਾਸ਼ਿੰਗਟਨ ਦੀ ਹਰ ਯਾਤਰਾ ਦੌਰਾਨ ਹਿਲੇਰੀ ਉਸ ਨਾਲ ਮਿਲਦੀ ਰਹੀ ਹੈ।