ਹੂਸਟਨ,ਅਮਰੀਕਾ ਵਿੱਖੇ ਹੋਈ ਥੈਂਕਸਗਿਵਿੰਗਡੇਅ ਦੀ ਪਰੇਡ ਸਿੱਖਾਂ ਵਲੋਂ ਪਹਿਚਾਣ ਲਈ ਸਮੂਲੀਅਤ।

houston-paradeਹੂਸਟਨ, ੨੯ ਨਵੰਬਰ (ਹੁਸਨ ਲੜੋਆ ਬੰਗਾ) – ਸਿੱਖੀ ਦੀ ਪਹਿਚਾਣ ਨੂੰ ਅਮਰੀਕਾ ਦੇ ਵਸਨੀਕਾਂ  ਤਕ ਪਹੁੰਚਾਉਣ ਲਈ ਹੂਸਟਨਵਿੱਖੇ ਹੋਈ ਥੈਂਕਸਗਿਵਿੰਗਡੇਅ ਦੀ ਪਰੇਡ ਇੱਕ ਬਹੁਤ ਵਧੀਆ ਉਪਰਾਲਾ ਸਾਬਿਤ ਹੋਈ। ਹੂਸਟਨ ਦੀ ਇਹ ਥੈਂਕਸਗਿਵਿੰਗਡੇਅ ਦੀ ਪਰੇਡ ਦੇ ਮੁੱਖ ਪ੍ਰਬੰਧਕ ਸਰਦਾਰ ਗੁਰਸ਼ਰਨ ਸਿੰਘ ਨੇਦਸਿਆ ਕਿ ਸਿੱਖ ਭਾਈਚਾਰੇ ਦਾ ਇਹਨਾਂ ਅਮਰੀਕਨ ਪਰੇਡਾ ਜਾਂ ਇਥੋਂ ਦੇ ਦਿਨ ਤਿਉਹਾਰਾਂ ਅੰਦਰ ਸ਼ਮੂਲੀਅਤ ਕਰਨੀ ਇਸ ਸਮੇ ਦੀ ਮੁੱਖ ਮੰਗ ਹੈ ਜਿਸ ਦੇ ਸਦਕਾ ਆਪਸੀ ਪੇ੍ਮ ਪਿਆਰ ਅੰਦਰ ਵਾਧਾ ਤਾਂ ਹੁੰਦਾ ਹੈ ਉਥੇ ਸਿੱਖੀ ਪ੍ਰਤੀ ਪਏ ਭਰਮ ਭੁਲੇਖੇ ਵੀ ਦੂਰ ਹੁੰਦੇ ਹਨ। ਹੂਸਟਨ ਦੀਆਂ ਸਮੂਹ ਗੁਰਦੁਆਰਿਆਂ ਸਾਹਿਬ ਦੀਆਂ ਪ੍ਰਬੰਧਕ ਕਮੇਟੀਆਂ ਅਤੇ ਸੰਗਤ ਵਲੋਂ ਇਸ ਪਰੇਡ ਨੂੰ ਕਾਮਯਾਬ ਕਰਨ ਲਈ ਅਣਥੱਕ ਮਿਹਨਤ ਕੀਤੀ ਗਈ। ਵੱਡੇ ਆਕਾਰ ਦਾ ਬਹੁਤ ਹੀ ਸੋਹਣੇ ਢੰਗ ਨਾਲ ਤਿਆਰ ਕੀਤਾ ਗਿਆ ਸਿੱਖ ਫਲੋਟ ਇਸ ਪਰੇਡ ਨੂੰ ਚਾਰ ਚੰਨ ਲਗਾ ਰਿਹਾ ਸੀ। ਵੱਖੌ ਵੱਖ ਗੁਰਦੁਆਰਿਆਂ ਤੋਂ ਆਈ ਸੰਗਤ ਦੇ ਮੈਂਬਰ ਸਿੱਖ ਫਲੋਟ ਨਾਲ ਮਾਰਚ ਕਰ ਰਹੇ ਸਨ। ਸਿੱਖ ਫਲੋਟ ਉਪਰ ਲਗਾਸਿੱਖਸ ਆਫ ਅਮਰੀਕਾ ਦਾ ਵੱਡੇ ਆਕਾਰ ਦਾ ਚਮਕਦਾ ਸਾਈਨ ਸਿੱਖੀ ਦੀ ਪਹਿਚਾਣ ਕਰਵਾ ਰਿਹਾ ਸੀ ।ਫਲੋਟ ਦੇ ਅੱਗੇ ਵੱਡੇ ਆਕਾਰ ਦਾ ਘੁੰਮਦਾ ਹੋਇਆ ਸਿੱਖ ਨੀਸ਼ਾਨ ਖੰਡਾ ਅਪਣਾ ਸੋਹਣਾਂ ਪ੍ਰਭਾਵ ਪਾ ਰਿਹਾ ਸੀ । ਮੀਰੀ ਮੀਰੀਅਕੈਡਮੀ ਦੇ ਬੈਨਰ ਮਗਰ ਗੱਤਕੇ  ਦੇ ਜੋਹਰ ਚੱਲ ਰਹੇ ਸਨ। ਅਮਰੀਕਨ ਲੋਕ ਬਹੁਤ ਪਿਆਰ ਅਤੇ ਹੈਰਾਨੀ ਨਾਲ ਗੱਤਕੇ ਦੇ ਜੋਹਰ ਦੇਖ ਰਹੇ ਸਨ। ਸਭ ਲੋਕ ਕਿਲਕਾਰੀਆਂ, ਤਾਡ਼ੀਆਂ ਅਤੇ ਸੀਟੀਆਂ ਨਾਲ ਸਿੱਖ ਗੱਰੁਪ ਦਾ ਸਵਾਗਤ ਕਰ ਰਹੇ ਸਨ। ਮੀਰੀ ਪੀਰੀ ਗੱਤਕਾ ਅਕੈਡਮੀ ਦੇ ਸਿੰਘਾਂ ਦੇ ਗੱਤਕੇ ਦਿਆਂ ਜੋਹਰਾਂ ਨੂੰ ਦੇਖਕੇ ਪਰੇਡ ਦੇ ਅੰਦਰ ਆਏ ਸਾਰੇ ਅਮਰੀਕਨ ਲੋਕ ਦੰਗ ਰਹਿ ਗਏ। ਸਿੱਖ ਧਰਮ ਦੀ ਜਾਣਕਾਰੀ ਅਮਰੀਕਨ………. ਲੋਕਾਂ ਤਕ ਪਹੁਚਾਉਣ ਵਾਸਤੇ ਅਤੇ ਸਿੱਖੀ ਦੀ ਪਹਿਚਾਉਣ ਲਈ ਹਜ਼ਾਰਾਂ ਦੀ ਗਿਣਤੀ ਵਿੱਚ ਸਿੱਖ ਧਰਮ ਸੰਬਧੀਲਿਟਰੇਚਰ ਇਸ ਪਰੇਡ ਵਿੱਚ ਆਏ ਅਮਰੀਕਨ ਲੋਕਾਂ ਅੰਦਰ ਵੰਡਿਆ ਗਿਆ ਜਿਸ ਲਿਟਰੇਚਰ ਅੰਦਰ ਬਹੁਤ ਹੀ ਖੂਬ ਪਿਆਰੇ ਅਤੇ ਜਾਣਕਾਰੀ ਭਰਪੂਰ ਢੰਗ ਨਾਲ ਸਿੱਖ ਧਰਮ ਦੀ ਜਾਣਕਾਰੀ , ਦਸਾਂ ਗੁਰੂ ਸਾਹਿਬਾਨਾਂ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜਾਣਕਾਰੀ ਅਤੇ ਹੋਰ ਵੀ ਸਿੱਖ ਸਿਧਾਤਾਂ ਦੀ ਜਾਣਕਾਰੀ ਅੰਕਿਤ ਕੀਤੀ ਹੋਈ ਸੀ । ਹਜ਼ਾਰਾਂ ਦੇ ਕਰੀਬ ਸਿੱਖ ਧਰਮ ਦੀ ਪਹਿਚਾਣ ਦਰਸਾਉਂਦੇ ਪੈਨ ਵੀ ਅਮੇਰਕਨ ਲੋਕਾਂ ਨੂੰ ਉਪਹਾਰ ਵਜੌ ਵੰਡੇ ਗਏ ।  ਸਿੱਖ ਸੰਗਤ ਅਤੇ ਮੀਰੀ ਮੀਰੀਅਕੈਡਮੀ ਦੇ ਖਿਡਾਰੀਆਂ ਲਈ ਗੁਰਦੁਆਰਾ ਸਿੱਖ ਨੈਂਸ਼ਨਲਤੌ ਦੋ ਬੱਸਾਂ ਦਾ ਪ੍ਰਬੰਧ ਕੀਤਾ ਹੋਇਆ ਸੀ । ਇਸ ਪਰੇਡ ਦਾ ਉਦਘਾਟਨ ਹੂਸਟਨ ਦੇ ਮੇਅਰ ਸਿਲਵੇਸਟਰ ਟਰਨਰ ਨੇ ਕੀਤਾ। ਇਸ ਪਰੇਡ ਅੰਦਰ ਵੱਖੋ ਵੱਖ ਧਰਮ ਅਤੇ ਦੇਸ਼ਾਂ ਦੇ ਲੋਕਾ ਨੇ ਭਾਗ ਲਿਆ। ਸਭ ਖਿਤਿਆਂ ਦੇ ਲੋਕ ਇਸ ਪਰੇਡ ਅੰਦਰ ਹਾਜ਼ਰ ਸਨ । ਵੱਖੋ ਵੱਖ ਤਰਾਂ ਦੇ ਫਲੋਟਾ, ਬੈਂਡਾ, ਡਾਨਸਿੰਗਗੱਰੁਪ ਅਤੇ ਵੱਖੋ ਵੱਖ ਮਾਰਚੈਂਡਗੱਰੁਪ ਆਦਿ ਇਸ ਪਰੇਡ ਅੰਦਰ ਮੋਜੂਦ ਸਨ। ਪਰੇਡ ਦੇਖਣ ਵਾਲਿਆ ਦੀ ਗਿਣਤੀ 2 ਲੱਖ ਤੋਂ ਉਪਰ ਦੱਸੀ ਜਾਦੀ ਹੈ ਅਤੇ ਕਈ ਮਿਲੀਅਨ ਲੋਕ ਇਸ ਪਰੇਡ ਨੂੰ ਘਰਾਂ ਅੰਦਰ ਪੂਰੀ ਦੁਨੀਆਂ ਅਤੇ ਅਮਰੀਕਾਦੇ ਲੋਕ ਦੇਖਦੇ ਹਨ। ਸਿੱਖੀ ਦੇ ਪ੍ਰਚਾਰ ਲਈ ਇਹ ਇੱਕ ਬਹੁਤ ਵੱਡਾ ਮੰਚ ਹੈ ।  ਸਿੱਖੀ ਦੇ ਅਮੇਰਕਨ ਲੋਕਾਂ ਅੰਦਰ ਪ੍ਰਚਾਰ ਲਈ ਅਤੇ ਸਿੱਖੀ ਦੀ ਅਮੇਰਕਨ ਲੋਕਾਂ ਅੰਦਰ ਪਹਿਚਾਣ ਬਨਾਉਣ ਲਈ ਇਹ ਡਾਕਟਰ ਮਾਰਟਿਨ ਲੂਦਰਕਿੰਘਡੈਅ ਦੀ ਪਰੇਡ ਇੱਕ ਵਧੀਆ ਅਤੇ ਕਾਮਯਾਬ ਉਪਰਾਲਾ ਹੋ ਨਿਬਡ਼ਿਆ । ਮੀਰੀ ਪੀਰੀ ਗੱਤਕਾ ਅਕੇਡਮੀ ਦੇ ਜਥੇਦਾਰ ਗੁਰਸ਼ਰਨ ਸਿੰਘ ਨੇ ਦਸਿਆ ਕਿ ਉਹ ਕੁੱਛ ਹਫਤੇ ਪਹਿਲਾਂ ਹੀ ਇੱਕ ਹੋਰ ਕਈ ਅਮੇਰਕਨਪਰੇਡਾਂ ਵਿੱਚ ਭਾਗ ਲੈ ਚੁੱਕੇ ਹਨ ਅਤੇ ਅਗੇ ਤੋ ਹੋਰ ਵੀ ਅਮੇਰਕਨਪਰੇਡਾਂ ਅਤੇ ਸਮਾਗਮਾਂ ਅੰਦਰ ਸਿੱਖੀ ਦੀ ਪਹਿਚਾਣ ਲਈ ਏਹੋ ਜਿਹੇ ਉਪਰਾਲੇ ਕਰਦੇ ਰਹਿਣਗੇ । ਉਹਨਾਂ ਇਹ ਵੀ ਕਿਹਾ ਕਿ ਇਹ ਸਾਰਾ ਉਪਰਾਲਾ ਅਮਿ੍ਤ ਸਿੰਘ, ਸੁਰਜੀਤ ਸਿੰਘ, ਮਨਦੀਪ ਸਿੰਘ , ਡਾਕਟਰ ਹਰਦਮ ਸਿੰਘ ਅਜ਼ਾਦ ਡਾਇਰੇਕਟਰ ਗੁਰਦੁਆਰਾ ਸਾਹਿਬ ਸਿੱਖ ਨੈਸ਼ਨਲ ਸ਼ੈਟਰ, ਹਰਜੀਤ ਸਿੰਘ ਬੈਂਸ , ਬੀਬੀ ਹਰਜੀਤ ਕੋਰ ਸੋਨੀਆ, ਹਰਜੀਤ ਸਿੰਘ ਗਲਹੋਤਰਾ, ਬੀਬੀ ਸੁਰਿੰਦਰ ਕੋਰ ਪਿੰਗਲੀਆ,ਪ੍ਰੋਫੇਸਰਸ਼ਪੂੰਰਨ ਸਿੰਘ, ਗੁਰਚਰਨ ਸਿੰਘ,  ਤੀਰਥ ਸਿੰਘ ਖਹਿਰਾ, ਬਾਬੀ ਸਿੰਘ, ਡਾਕਟਰ ਹਰਵਿੰਦਰਪਾਲ ਸਿੰਘ, ਰੁਪਿੰਦਰਪਾਲ ਸਿੰਘ (ਰੋਮਾਫੈਸ਼ਨ), ਮਨਮੀਤ ਕੋਰ ਲਿਖਾਰੀ, ਡਾਕਟਰ ਤੇਜਿੰਦਰ ਸਿੰਘ ਗਿੱਲ,  ਹਰਭਜਨ ਸਿੰਘ,  ਵਰਿੰਦਰ ਸਿੰਘ ਗੋਲਡੀ, ਮੀਰੀ ਪੀਰੀ ਅਕੈਡਮੀ ਦੇ ਸਮੂਹ ਸੇਵਾਦਾਰਾਂ ਅਤੇ ਗੁਰਦੁਆਰਾ ਸਾਹਿਬ ਸਿੱਖ ਨੈਸ਼ਨਲ ਸੈਂਟਰ ਅਤੇ ਹੋਰਨਾਂ ਗੁਰਦੁਆਰਿਆਂ ਸਾਹਿਬਾਨਾਂ ਦੇ ਤਨੋ ਮਨੋ ਅਤੇ ਧਨੋ ਦੇ ਸਹਿਯੋਗ ਨਾਲ ਹੀ ਸਫਲ ਹੋ ਸਕਿਆ ਹੈ ।