ਹੈਮਿਲਟਨ ਰਹਿੰਦੇ ਸ. ਹਰਬੰਸ ਸਿੰਘ ਰੰਧਾਵਾ ਦਾ ਦੇਹਾਂਤ

ਅੰਤਿਮ ਸਸਕਾਰ 11 ਅਪ੍ਰੈਲ ਨੂੰ 11.30 ਵਜੇ ਹੈਮਿਲਟਨ ਮੈਮੋਰੀਅਲ ਗਾਰਡਨ ਵਿਖੇ
ਆਕਲੈਂਡ, 7 ਅਪ੍ਰੈਲ (ਕੂਕ ਪੰਜਾਬੀ ਸਮਾਚਾਰ) – ਪਾਪਾਟੋਏਟੋਏ ਵਿਖੇ ਰਹਿੰਦੇ ਸ. ਅਜੀਤ ਸਿੰਘ ਰੰਧਾਵਾ ਤੇ ਉਨ੍ਹਾਂ ਦੇ ਪਰਿਵਾਰ ਨੂੰ 6 ਅਪ੍ਰੈਲ ਦਿਨ ਵੀਰਵਾਰ ਨੂੰ ਉਸ ਵੇਲੇ ਡੂੰਘਾ ਸਦਮਾ ਪੁੱਜਾ ਜਦੋਂ ਉਨ੍ਹਾਂ ਦੇ ਪਿਤਾ ਜੀ ਸ. ਹਰਬੰਸ ਸਿੰਘ ਰੰਧਾਵਾ ਸਵੇਰੇ ਅਕਾਲ ਚਲਾਣਾ ਕਰ ਗਏ। ਨਿਊਜ਼ੀਲੈਂਡ ਵਿੱਚ ਪੁਰਾਣੇ ਆਏ ਪਰਿਵਾਰਾਂ ਵਿੱਚੋਂ ਇੱਕ 89 ਸਾਲਾ ਸ. ਹਰਬੰਸ ਸਿੰਘ ਰੰਧਾਵਾ ਹੈਮਿਲਟਨ ਵਿਖੇ ਰਹਿੰਦੇ ਸਨ। 20 ਜੂਨ 1928 ਨੂੰ ਜੰਮੇ ਸ. ਹਰਬੰਸ ਸਿੰਘ ਰੰਧਾਵਾ ਦਾ ਪਿਛੋਕੜ ਪੰਜਾਬ ਦੇ ਜਲੰਧਰ ‘ਚ ਪੈਂਦੇ ਪਿੰਡ ਰੰਧਾਵਾ ਮਸੰਦਾ ਨਾਲ ਸੀ।
ਸ. ਹਰਬੰਸ ਸਿੰਘ ਰੰਧਾਵਾ ਜੀ ਦਾ ਅੰਤਿਮ ਸਸਕਾਰ 11 ਅਪ੍ਰੈਲ ਦਿਨ ਮੰਗਲਵਾਰ ਨੂੰ 11.30 ਵਜੇ ਹੈਮਿਲਟਨ ਮੈਮੋਰੀਅਲ ਗਾਰਡਨ ਵਿਖੇ ਕੀਤਾ ਜਾਏਗਾ। ਅੰਤਿਮ ਸਸਕਾਰ ਤੋਂ ਬਾਅਦ ਹੈਮਿਲਟਨ ਦੇ ਪਹਿਲੇ ਗੁਰਦੁਆਰਾ ਸਾਹਿਬ ਨਿਊਜ਼ੀਲੈਂਡ ਸਿੱਖ ਸੋਸਾਇਟੀ ਹੈਮਿਲਟਨ (ਟੀ-ਰਾਪਾ) ਵਿਖੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਜਾਣਗੇ ਅਤੇ ਧਾਰਮਿਕ ਰਸਮਾਂ ਨਿਭਾਈਆਂ ਜਾਣਗੀਆਂ। ਗੌਰਤਲਬ ਹੈ ਕਿ ਰੇਡਿਓ ਸਪਾਈਸ ਦੇ ਨਵਤੇਜ ਸਿੰਘ ਰੰਧਾਵਾ ਦੇ ਸ. ਹਰਬੰਸ ਸਿੰਘ ਰੰਧਾਵਾ ਜੀ ਦਾਦਾ ਜੀ ਸਨ। ਤੁਸੀਂ ਸ. ਹਰਬੰਸ ਸਿੰਘ ਰੰਧਾਵਾ ਜੀ ਦੀਆਂ ਅੰਤਿਮ ਰਸਮਾਂ ਸੰਬੰਧੀ ਹੋਰ ਵਧੇਰੇ ਜਾਣਕਾਰੀ ਲਈ ਸ. ਨਵਤੇਜ ਸਿੰਘ ਰੰਧਾਵਾ ਨਾਲ ਫ਼ੋਨ ਨੰਬਰ 021 081 36364 ਉੱਤੇ ਸੰਪਰਕ ਕਰ ਸਕਦੇ ਹੋ।