ਹੈਮਿਲਟਨ ਵਿਖੇ 21 ਤੇ 22 ਦਸੰਬਰ ਨੂੰ ਸਪੋਰਟਸ ਡੇਅ ਮਨਾਇਆ ਜਾ ਰਿਹਾ

ਹੈਮਿਲਟਨ, 18 ਦਸੰਬਰ – ਵਾਇਕਾਟੋ ਸ਼ਹੀਦ-ਏ-ਆਜ਼ਮ ਭਗਤ ਸਿੰਘ ਸਪੋਰਟਸ ਐਂਡ ਕਲਚਰਲ ਕਲੱਬ ਟ੍ਰੱਸਟ ਵੱਲੋਂ 21 ਤੇ 22 ਦਸੰਬਰ ਨੂੰ ਤੀਸਰੇ ਫੈਮਲੀ ਸਪੋਰਟਸ ਡੇਅ ਦਾ ਆਯੋਜਨ ਕੀਤਾ ਜਾ ਰਿਹਾ ਹੈ। ਉੱਘੇ ਕਬੱਡੀ ਕੁਮੈਂਟੇਟਰ ਤੇ ਕਲੱਬ ਦੇ ਬੁਲਾਰੇ ਜਰਨੈਲ ਸਿੰਘ ਰਾਹੋਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਡਿਸਕਵਰੀ ਪਾਰਕ ਫਲੈਗਸਟਾਫ ਵਿਖੇ 21 ਦਸੰਬਰ ਨੂੰ ਟੀ-20 ਕ੍ਰਿਕਟ ਮੈਚ ਕਰਵਾਇਆ ਜਾਏਗਾ ਅਤੇ 22 ਦਸੰਬਰ ਨੂੰ ਗੁਰੂ ਨਾਨਕ ਸਿੱਖ ਟੈਂਪਲ 399 ਗ੍ਰੀਨਹਿੱਲ ਰੋਡ ਪੁੱਕੀਟਾਹਾ ਵਿਖੇ ਫੈਮਲੀ ਸਪੋਰਟ ਡੇਅ ਦਾ ਆਯੋਜਨ ਕੀਤਾ ਜਾਵੇਗਾ, ਜਿਸ ਵਿੱਚ ਕਬੱਡੀ ਦੇ ਮੈ, ਅੰਡਰ-15 ਫੁੱਟਬਾਲ ਮੈਚ, ਰੱਸਾਕਸ਼ੀ ਔਰਤਾਂ ਤੇ ਮਰਦ, ਸਿੱਖ ਮਾਰਸ਼ਲ ਆਰਟ (ਗੱਤਕਾ), ਦਸਤਾਰ ਸਜਾਉਣ ਦੇ ਮੁਕਾਬਲੇ, ਮਿਊਜ਼ੀਕਲ ਚੇਅਰ, ਬਾਲਟੀ ਦੌੜ ਔਰਤਾਂ, ਨਿੰਬੂ ਚਮਚਾ ਦੌੜ, ਬੱਚਿਆਂ ਦੀਆਂ ਦੌੜਾਂ ਅਤੇ ਹੋਰ ਕਈ ਖੇਡ ਮੁਕਾਬਲੇ ਕਰਵਾਏ ਜਾਣਗੇ। ਇਸ ਮੌਕੇ ਨਿਊਜ਼ੀਲੈਂਡ ਵਿੱਚ 106 ਸਾਲ ਪੂਰੇ ਹੋਣ ਉੱਤੇ ਅੱੜਕ ਪਰਿਵਾਰ ਨੂੰ ਕਲੱਬ ਵੱਲੋਂ ਸਨਮਾਨਿਤ ਕੀਤਾ ਜਾਏਗਾ।