ਖ਼ਰਾਬ ਹਾਲਾਤ ਕਾਰਨ ਰਾਸ਼ਟਰਪਤੀ ਟਰੰਪ ਨੂੰ ਕੇਨੋਸ਼ਾ ਦਾ ਦੌਰਾ ਨਾ ਕਰਨ ਦੀ ਦਿੱਤੀ ਸਲਾਹ

Volunteers paint murals on boarded-up businesses in Kenosha, Wis., on Sunday, Aug. 30, 2020, at an "Uptown Revival." The event was meant to gather donations for Kenosha residents and help businesses hurt by violent protests that sparked fires across the city following the police shooting of Jacob Blake. (AP Photo/ Russell Contreras)

ਕੈਲੀਫੋਰਨੀਆ 31 ਅਗਸਤ (ਹੁਸਨ ਲੜੋਆ ਬੰਗਾ) – ਰਾਸ਼ਟਰਪਤੀ ਡੋਨਾਲਡ ਟਰੰਪ ਵਿਸਕਾਨਸਿਨ ਦੇ ਸ਼ਹਿਰ ਕੇਨੋਸ਼ਾ ਦਾ ਦੌਰਾ ਕਰਨਾ ਚਾਹੁੰਦੇ ਹਨ ਜਿੱਥੇ ਪੁਲਿਸ ਅਧਿਕਾਰੀਆਂ ਵੱਲੋਂ ਜੈਕੋਬ ਬਲੇਕ ਨਾਮੀ ਵਿਅਕਤੀ ਨੂੰ ਗੋਲੀ ਮਾਰਨ ਉਪਰੰਤ ਅਣਸੁਖਾਵੇਂ ਹਾਲਾਤ ਪੈਦਾ ਹੋ ਗਏ ਹਨ। ਵਾਈਟ ਹਾਊਸ ਦੀ ਰਿਪੋਰਟ ਅਨੁਸਾਰ ਰਾਸ਼ਟਰਪਤੀ ਮੰਗਲਵਾਰ ਨੂੰ ਕੇਨੋਸ਼ਾ ਵਿਖੇ ਲਾਅ ਇਨਫੋਰਸਮੈਂਟ ਅਧਿਕਾਰੀਆਂ ਨਾਲ ਮੀਟਿੰਗ ਕਰਨਾ ਚਾਹੁੰਦੇ ਹਨ। ਦੂਸਰੇ ਪਾਸੇ ਰਾਜ ਦੇ ਗਵਰਨਰ ਟੋਨੀ ਐਵਰਜ ਨੇ ਇੱਕ ਪੱਤਰ ਭੇਜ ਕੇ ਕਿਹਾ ਹੈ ਕਿ ਟਰੰਪ ਆਪਣੇ ਦੌਰੇ ਬਾਰੇ ਮੁੜ ਵਿਚਾਰ ਕਰਨ ਕਿਉਂਕਿ ਉਨ੍ਹਾਂ ਨੂੰ ਅਣਸੁਖਾਵੇਂ ਹਾਲਾਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ।