ਜ਼ਿਆਦਾ ਜੋਖ਼ਮ ਵਾਲੀਆਂ ਦੁਕਾਨਾਂ ਲਈ ਸਰਕਾਰੀ ਫ਼ੰਡਿੰਗ ਦਾ ਐਲ

ਆਕਲੈਂਡ, 1 ਜੂਨ – ਇੱਥੇ ਪੁਲਿਸ ਮਨਿਸਟਰ ਮੰਤਰੀ ਪਾਉਲਾ ਬੈਨੇਟ ਨੇ ਹਿੰਸਾਤਮਿਕ ਲੁੱਟਾਂ-ਖੋਹਾਂ ਤੇ ਜ਼ਿਆਦਾ ਜੋਖ਼ਮ ਵਾਲੀਆਂ ਦੁਕਾਨਾਂ ਵਾਸਤੇ 1.8 ਮਿਲੀਅਨ ਡਾਲਰ ਦੀ ਸਰਕਾਰੀ ਸਹਾਇਤਾ ਫ਼ੰਡ ਕਾਇਮ ਕਰਨ ਦਾ ਐਲਾਨ ਕੀਤਾ। ਇਹ ਫ਼ੰਡਿੰਗ ਹਿੰਸਾਤਮਿਕ ਲੁੱਟਮਾਰ ਤੋਂ ਬਚਾਅ ਕਰਨ ਲਈ ਡੇਅਰੀ ਸ਼ੌਪਜ਼, ਸੁਪਰਇਟਜ਼ ਅਤੇ ਸਥਾਨਕ ਵਪਾਰਕ ਅਦਾਰਿਆਂ ਲਈ ਉਪਲਬਧ ਕਰਵਾਈ ਜਾਵੇਗੀ। ਇਸ ਅਹਿਮ ਐਲਾਨ ਮੌਕੇ ਪੁਲਿਸ ਮਨਿਸਟਰ ਮੰਤਰੀ ਪਾਉਲਾ ਬੈਨੇਟ ਦੇ ਨਾਲ ਪਾਰਲੀਮੈਂਟਰੀ ਪ੍ਰਾਈਵੇਟ ਸੈਕਟਰੀ ਆਫ਼ ਪੁਲਿਸ ਮਨਿਸਟਰ ਸ. ਕੰਵਲਜੀਤ ਸਿੰਘ ਬਖਸ਼ੀ ਵੀ ਸਨ।
ਪੁਲਿਸ ਮਨਿਸਟਰ ਮੰਤਰੀ ਪਾਉਲਾ ਬੈਨੇਟ ਨੇ ਕਿਹਾ ਕਿ ਦੁਕਾਨਦਾਰਾਂ ਦੀਆਂ ਚਿੰਤਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਨੈਸ਼ਨਲ ਸਰਕਾਰ ਵੱਲੋਂ ਇਸ ਫ਼ੰਡਿੰਗ ਦਾ ਐਲਾਨ ਕੀਤਾ ਗਿਆ ਹੈ ਤਾਂ ਜੋ ਜ਼ਿਆਦਾ ਜੋਖ਼ਮ ਵਾਲੀ ਦੁਕਾਨਾਂ ਨੂੰ ਸੁਰੱਖਿਆ ਮੁਹੱਈਆ ਕਰਵਾਈ ਜਾ ਸਕੇ। ਇਸ ਸਕੀਮ ਅਧੀਨ ਜ਼ਿਆਦਾ ਜੋਖ਼ਮ ਵਾਲੇ ਦੁਕਾਨ ਮਾਲਕ ਛੇਤੀ ਹੀ ਪੈਨਿਕ ਅਤੇ ਉੱਚੀ ਆਵਾਜ਼ ਦੇ ਅੰਦਰੂਨੀ ਅਲਾਰਮਾਂ, ਧੁੰਦ ਵਾਲੀਆਂ ਤੋਪਾਂ ਅਤੇ ਨਕਦੀ ਲਈ ਟਾਈਮ ਸੇਫ਼ ਤੇ ਸਿਗਰੇਟਸ ਲਈ ਸਟੋਰੇਜ ਵਰਗੀਆਂ ਚੀਜ਼ਾਂ ਲਈ ਸਹਿ-ਫ਼ੰਡਿੰਗ ਲਈ ਅਰਜ਼ੀ ਦੇਣ ਦੇ ਯੋਗ ਹੋਣਗੇ।