ਅੰਨਾ ਹਜ਼ਾਰੇ ਨੇ ਭੁੱਖ ਹੜਤਾਲ ਕਰਨ ਦਾ ਐਲਾਨ ਕੀਤਾ

ਰਾਲੇਗਨ ਸਿੱਧੀ – ਇੱਥੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸਮਾਜ ਸੇਵੀ ਗਾਂਧੀਵਾਦੀ ਆਗੂ ਅੰਨਾ ਹਜ਼ਾਰੇ ਨੇ ਐਲਾਨ ਕੀਤਾ ਕਿ ਜੇ ਸਰਕਾਰ ਲੋਕਾਂ ਦੇ ਹਿੱਤ ਲਈ ਮਜ਼ਬੂਤ ਲੋਕਪਾਲ ਬਿੱਲ ਨਹੀਂ ਲਿਆਉਂਦੀ ਹੈ ਤਾਂ ਉਹ 27 ਦਸੰਬਰ ਤੋਂ ਰਾਮ ਲੀਲਾ ਮੈਦਾਨ ਵਿੱਚ ਅੰਦੋਲਨ ਸ਼ੁਰੂ ਕਰ ਦੇਣਗੇ। ਅੰਨਾ ਹਜ਼ਾਰੇ ਨੇ ਸਥਾਈ ਸੰਸਦੀ ਕਮੇਟੀ ਵੱਲੋਂ ਲੋਕਪਾਲ ਬਿੱਲ ਬਾਰੇ ਦਿੱਤੀ ਖਰੜਾ ਰਿਪੋਰਟ ਨੂੰ ਰੱਦ ਕਰ ਦਿੱਤਾ, ਉਨ੍ਹਾਂ ਸਪੱਸ਼ਟ ਕੀਤਾ ਹੈ ਕਿ ਜੇਕਰ ਚੱਲ ਰਹੇ ਸੰਸਦ ਦੇ ਇਜਲਾਸ ਦੌਰਾਨ ਇਕ ਮਜ਼ਬੂਤ ਲੋਕਪਾਲ ਬਿੱਲ ਨਾ ਪਾਸ ਕੀਤਾ ਤਾਂ ਉਹ ਮੁੜ ਭੁਖ ਹੜਤਾਮ ਸ਼ੁਰੂ ਕਰ ਦੇਣਗੇ। ਇਹ ਹੀ ਨਹੀਂ ਹਜ਼ਾਰੇ ਨੇ ਸਰਕਾਰ ‘ਤੇ ਵਾਅਦੇ ਤੋਂ ਮੁਕਰਨ ਦਾ ਦੋਸ਼ ਲਾਉਂਦਿਆਂ ਕਿਹਾ ਕਿ ਉਹ ੧੧ ਦਸਬੰਰ ਨੂੰ ਜੰਤਰ ਮੰਤਰ ਨਵੀਂ ਦਿੱਲੀ ਵਿਖੇ ਇਕ ਦਿਨ ਦੀ ਭੁੱਖ ਹੜਤਾਲ ਰਖਣਗੇ। ਉਨ੍ਹਾਂ ਨੇ ਹਰੇਕ ਭਾਰਤੀ ਨੂੰ ਬੇਨਤੀ ਕੀਤੀ ਹੈ ਕਿ ਸਮੂਚਾ ਦੇਸ਼  ਇਕ ਦਿਨ ਦੀ ਭੁੱਖ ਹੜਤਾਲ ਰਖੇ ਅਤੇ ਪ੍ਰਦਰਸ਼ਨ ਵੀ ਕਰਨ। ਉਨ੍ਹਾਂ ਨੇ ਕਿਹਾ ਕਿ 22 ਦਸੰਬਰ ਤੱਕ ਸੰਸਦ ਦਾ ਇਜਲਾਸ ਚੱਲੇਗਾ ਤੇ ਜੇਕਰ ਇਸ ਦੌਰਾਨ ਜੇ ਮਨਮੋਹਨ ਸਰਕਾਰ ਵੱਲੋਂ ਮਜਬੂਤ ਲੋਕਪਾਲ ਬਿੱਲ ਪਾਸ ਨਾ ਕੀਤਾਗਿਆ ਤਾਂ ਉਹ 27 ਦਸੰਬਰ ਤੋਂ ਰਾਮ ਲੀਲਾ ਮੈਦਾਨ ਵਿੱਚ ਮੁੜ ਅੰਦੋਲਨ ਸ਼ੁਰੂ ਕਰ ਦੇਣਗੇ।