ਅੰਬੇਡਕਰ ਸਪੋਰਟਸ ਐਂਡ ਕਲਚਰਲ ਕਲੱਬ ਵੱਲੋਂ 26 ਅਕਤੂਬਰ ਨੂੰ ਹੋਣ ਵਾਲੇ 33ਵੇਂ ਸਾਲਾਨਾ ਖੇਡ ਟੂਰਨਾਮੈਂਟ ਦਾ ਪੋਸਟਰ ਜਾਰੀ

ਆਕਲੈਂਡ, 14 ਸਤੰਬਰ (ਕੂਕ ਪੰਜਾਬੀ ਸਮਾਚਾਰ) – ਅੰਬੇਡਕਰ ਸਪੋਰਟਸ ਐਂਡ ਕਲਚਰਲ ਕਲੱਬ ਬੰਬੇ ਹਿੱਲ ਵੱਲੋਂ ਹਰੇਕ ਸਾਲ ਦੀ ਤਰ੍ਹਾਂ ਸਾਲਾਨਾ ਖੇਡ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ। ਅੱਜ ਸ਼੍ਰੀ ਗੁਰੂ ਰਵਿਦਾਸ ਟੈਂਪਲ ਬੰਬੇ ਹਿੱਲ ਵਿਖੇ ਅੰਬੇਡਕਰ ਸਪੋਰਟਸ ਐਂਡ ਕਲਚਰਲ ਕਲੱਬ ਦੇ ਪ੍ਰਬੰਧਕਾਂ ਵੱਲੋਂ ਇਸ ਵਾਰ ਹੋਣ ਵਾਲੇ 33ਵੇਂ ਖੇਡ ਟੂਰਨਾਮੈਂਟ ਦਾ ਪੋਸਟਰ ਜਾਰੀ ਕੀਤਾ ਗਿਆ। ਇਹ ਟੂਰਨਾਮੈਂਟ 26 ਅਕਤੂਬਰ ਦਿਨ ਐਤਵਾਰ ਨੂੰ ਲੇਬਰ ਵੀਕੈਂਡ ਨੂੰ ਪੁਰਾਣੇ ਖੇਡ ਮੈਦਾਨ ਕੋਲੇਨ ਲੌਰੀ ਫ਼ੀਲਡ 47 ਰੇਨੋਲਡਸ ਰੋਡ, ਪੁੱਕੀਕੋਹੀ (Colen Lawrie Field 47 Reynolds Road Pukekohe) ਵਿਖੇ ਸਵੇਰੇ 10 ਵਜੇ ਤੋਂ ਸ਼ਾਮ 6 ਵਜੇ ਤੱਕ ਕਰਵਾਇਆ ਜਾਏਗਾ। ਕਲੱਬ ਦੇ ਪ੍ਰਬੰਧਕਾਂ ਵੱਲੋਂ ਸਾਰੇ ਕਲੱਬ, ਸਪਾਂਸਰ ਅਤੇ ਸਭ ਸੰਗਤਾਂ ਨੂੰ ਪਹੁੰਚਣ ਅਤੇ ਟੂਰਨਾਮੈਂਟ ਲਈ ਸਪੋਰਟ ਕਰਨ ਦੀ ਅਪੀਲ ਕੀਤੀ ਜੀ।
ਇਸ ਖੇਡ ਟੂਰਨਾਮੈਂਟ ‘ਚ ਹਰ ਵਾਰ ਦੀ ਤਰ੍ਹਾਂ ਕਬੱਡੀ, ਬੱਚਿਆਂ ਦਾ ਫੁੱਟਬਾਲ, ਬੱਚਿਆਂ ਦੀਆਂ ਦੌੜਾਂ, ਵਾਲੀਬਾਲ, ਪੁਰਸ਼ਾਂ ਦਾ ਫੁੱਟਬਾਲ, ਲੇਡੀਜ਼ ਅਤੇ ਗਰਲਜ਼ ਦੀ ਲੈਮਨ-ਸਪੂਨ ਰੇਸ, ਲੇਡੀਜ਼ ਮਿਊਜ਼ੀਕਲ ਚੇਅਰ/ਗਰਲਜ਼ ਮਿਊਜ਼ੀਕਲ ਚੇਅਰ, ਬੱਚਿਆਂ ਦੀਆਂ ਦੌੜਾਂ, ਲੇਡੀਜ਼ ਖੋ-ਖੋ, ਟੱਗ ਆਫ਼ ਵਾਰ ਆਦਿ ਖੇਡਾਂ ਹੋਣਗੀਆਂ।
ਅੰਬੇਡਕਰ ਸਪੋਰਟਸ ਐਂਡ ਕਲਚਰਲ ਕਲੱਬ ਵੱਲੋਂ ਕਰਵਾਏ ਜਾ ਰਹੇ ਖੇਡ ਟੂਰਨਾਮੈਂਟ ‘ਚ ਖੇਡਣ ਤੇ ਵੇਖਣ ਵਾਲਿਆਂ ਲਈ ਪ੍ਰਬੰਧਕਾਂ ਵੱਲੋਂ ਭੋਜਨ ਅਤੇ ਸਨੈਕਸ ਦਾ ਪ੍ਰਬੰਧ ਹੋਵੇਗਾ।
ਅੰਬੇਡਕਰ ਸਪੋਰਟਸ ਐਂਡ ਕਲਚਰਲ ਕਲੱਬ ਦੇ ਇਸ ਖੇਡ ਮੇਲੇ ਬਾਰੇ ਹੋਰ ਵਧੇਰੇ ਜਾਣਕਾਰੀ ਲਈ ਪੰਕਜ ਕੁਮਾਰ 027 538 7648, ਜੱਸ ਸੰਧੂ 021 447 634, ਪ੍ਰਦੀਪ ਚੇਜ਼ਰ 021 238 5948, ਰਵਿੰਦਰ ਝੱਮਟ 021 174 3208, ਨਿਰਮਲਜੀਤ ਸਿੰਘ ਭੱਟੀ 027 470 1358, ਹਰਦਿਆਲ ਸਿੰਘ 021 163 3962 ਅਤੇ ਕਰਨੈਲ ਬੰਧਨ 021 188 7807 ਹੋਰਾਂ ਨਾਲ ਫ਼ੋਨ ਨੰਬਰ ਉੱਤੇ ਸੰਪਰਕ ਕਰ ਸਕਦੇ ਹੋ।