ਅੰਮ੍ਰਿਤਸਰ ਜ਼ਿਲ੍ਹਾ ਤਲਵਾਰਬਾਜ਼ੀ ਐਸੋਸੀਏਸ਼ਨ ਵੱਲੋਂ ਜ਼ਿਲ੍ਹਾ ਤਲਵਾਰਬਾਜ਼ੀ ਚੈਂਪੀਅਨਸ਼ਿਪ ਕਰਵਾਈ ਗਈ

ਤਲਵਾਰਬਾਜ਼ੀ ਦਾ ਮੁਕਾਬਲਾ ਸ਼ੁਰੂ ਕਰਵਾਉਂਦੇ ਹੋਏ ਪ੍ਰਧਾਨ ਢਿੱਲੋਂ, ਜਨਰਲ ਸੈਕਟਰੀ ਪ੍ਰੋ: ਰੰਧਾਵਾ ਅਤੇ ਹੋਰ ਅਹੁਦੇਦਾਰ
ਜੇਤੂ ਖਿਡਾਰੀਆਂ ਨੂੰ ਮੈਡਲ ਵੰਡਣ ਸਮੇਂ ਐਸੋਸੀਏਸ਼ਨ ਦੇ ਪ੍ਰਧਾਨ ਢਿੱਲੋਂ, ਜਨਰਲ ਸੈਕਟਰੀ ਪ੍ਰੋ: ਰੰਧਾਵਾ, ਯੂਨੀਵੲਸਿਟੀ ਦੇ ਖੇਡਾਂ ਦੇ ਡਾਇਰੈਕਟਰ ਜ਼ਿਮੀਂ ਢਿੱਲੋਂ ਅਤੇ ਹੋਰ ਅਧਿਕਾਰੀ

ਐਸੋਸੀਏਸ਼ਨ ਵੱਲੋਂ ਜੇਤੂਆਂ ਨੂੰ ਮੈਡਲ ਅਤੇ ਸਰਟੀਫਿਕੇਟ ਦਿੱਤੇ ਗਏ
ਛੇਹਰਟਾ, 10 ਅਗਸਤ (ਰਾਜ- ਤਾਜ ਰੰਧਾਵਾ) – ਅੰਮ੍ਰਿਤਸਰ ਜ਼ਿਲ੍ਹਾ ਤਲਵਾਰਬਾਜ਼ੀ ਐਸੋਸੀਏਸ਼ਨ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਬਹੁ-ਮੰਤਵੀ ਸਪੋਰਟਸ ਹਾਲ ਵਿਚ ਜ਼ਿਲ੍ਹਾ ਅੰਮ੍ਰਿਤਸਰ ਤਲਵਾਰਬਾਜ਼ੀ ਚੈਂਪੀਅਨਸ਼ਿਪ ਕਰਵਾਈ ਗਈ। ਐਸੋਸੀਏਸ਼ਨ ਦੇ ਪ੍ਰਧਾਨ ਜਸਵੰਤ ਸਿੰਘ ਢਿੱਲੋਂ ਅਤੇ ਜਨਰਲ ਸਕੱਤਰ ਪ੍ਰੋ: ਨਿਰਮਲ ਸਿੰਘ ਰੰਧਾਵਾ ‘ਗੁਰੂ ਕੀ ਵਡਾਲੀ-ਛੇਹਰਟਾ ਨੇ ਪ੍ਰੈੱਸ ਨੂੰ ਜਾਣਕਾਰੀ ਦੇਂਦਿਆਂ ਦੱਸਿਆ ਕਿ ਲੜਕੇ ਅਤੇ ਲੜਕੀਆਂ ਦੇ ਵੱਖ ਵੱਖ ਉਮਰ ਦੇ ਗਰੁੱਪਾਂ (ਅੰਡਰ 14, 17, 20 ਅਤੇ ਸੀਨੀਅਰ) ਦੇ 80-85 ਖਿਡਾਰੀ ਅਤੇ ਖਿਡਾਰਨਾਂ ਨੇ ਜ਼ਿਲ੍ਹਾ ਤਲਵਾਰਬਾਜ਼ੀ ਚੈਂਪੀਅਨਸ਼ਿਪ ਵਿੱਚ ਭਾਗ ਲਿਆ। ਪਹਿਲੇ, ਦੂਸਰੇ ਅਤੇ ਤੀਸਰੇ ਨੰਬਰ ‘ਤੇ ਆਉਣ ਵਾਲੇ ਜੇਤੂ ਲੜਕੇ-ਲੜਕੀਆਂ ਨੂੰ ਜ਼ਿਲ੍ਹਾ ਐਸੋਸੀਏਸ਼ਨ ਵੱਲੋਂ ਸਰਟੀਫਿਕੇਟ ਅਤੇ ਮੈਡਲ ਦੇਕੇ ਸਨਮਾਨਿਤ ਕੀਤਾ ਗਿਆ।
ਸਵੇਰ ਤੋਂ ਸ਼ਾਮ ਤਕ ਚਲੇ ਮੁਕਾਬਲਿਆਂ ਨੂੰ ਕਰਾਉਣ ਵਾਲੇ ਕੋਚਾਂ ਸੰਮੀਪ੍ਰੀਤ ਕੌਰ, ਸ੍ਰੀ ਸ਼ਰਦ ਕੁਮਾਰ ਅਤੇ ਬਲਹਾਰ ਸਿੰਘ ਰੰਧਾਵਾ ਆਦਿ ਨੂੰ ਵੀ ਐਸੋਸੀਏਸ਼ਨ ਵੱਲੋਂ ਟੀ-ਸਰਟਾਂ ਤੇ ਬੈਗ ਦੇਕੇ ਸਨਮਾਨਿਤ ਕੀਤਾ ਗਿਆ। ਚੈਂਪੀਅਨਸ਼ਿਪ ਦੌਰਾਨ ਐਸੋਸੀਏਸ਼ਨ ਦੇ ਪ੍ਰਧਾਨ ਜਸਵੰਤ ਸਿੰਘ ਢਿੱਲੋਂ, ਜਨਰਲ ਸਕੱਤਰ ਪ੍ਰੋ: ਨਿਰਮਲ ਸਿੰਘ ਰੰਧਾਵਾ (ਗੁਰੂ ਕੀ ਵਡਾਲੀ-ਛੇਹਰਟਾ), ਧੰਨਜੀਤ ਸਿੰਘ ਰਾਜਾਜੰਗ, ਹਜੂਰਾ ਸਿੰਘ ਰੰਧਾਵਾ, ਨਵਜੋਤ ਸਿੰਘ ਭੰਗੂ, ਬਿਅੰਤ ਸਿੰਘ, ਪਰਮਜੀਤ ਸਿੰਘ ਤੇਗ, ਮਾਸਟਰ ਨਿਰਮਲ ਸਿੰਘ, ਕੁਲਵੰਤ ਸਿੰਘ, ਸਰਬਰੂਪ ਸਿੰਘ ਸੰਧੂ, ਦਰਸ਼ਨ ਸਿੰਘ ਬਾਠ ਵੀ ਹਾਜ਼ਰ ਰਹੇ।
ਚੈਂਪੀਅਨਸ਼ਿਪ ਨੂੰ ਸਫਲ ਬਣਾਉਣ ‘ਚ ਜੋਬਨਜੀਤ ਸਿੰਘ ਰੰਧਾਵਾ, ਡਾ. ਜੋਧਵੀਰ ਸਿੰਘ, ਪਸ਼ੌਰਾ ਸਿੰਘ ਧਾਲੀਵਾਲ, ਬਲਬੀਰ ਸਿੰਘ, ਕੋਚ ਜਗਪਾਲ ਸਿੰਘ ਰੰਧਾਵਾ, ਕੋਚ ਕੇਹਰ ਸਿੰਘ ਅਤੇ ਕੋਚ ਸਰਬਜੀਤ ਸਿੰਘ ਨੇ ਬਣਦਾ ਯੋਗਦਾਨ ਪਾਇਆ।