ਮੈਨੁਕਾਓ, 15 ਦਸੰਬਰ – ਮੈਨੁਕਾਓ ਡਿਸਟ੍ਰਿਕ ਕੋਰਟ ਨੇ ਓਟਾਰਾ-ਪਾਪਾਟੋਏਟੋਏ ਲੋਕਲ ਬੋਰਡ ਚੋਣਾਂ ਬਾਰੇ 9 ਦਸੰਬਰ ਨੂੰ ਆਪਣਾ ਰਾਖਵਾਂ ਰੱਖਿਆ ਫ਼ੈਸਲਾ ਅੱਜ ਜਨਤਕ ਕਰਦੇ ਹੋਏ ਹੁਕਮ ਦਿੱਤਾ ਕਿ ਓਟਾਰਾ-ਪਾਪਾਟੋਏਟੋਏ ਲੋਕਲ ਬੋਰਡ ਦੀਆਂ ਚੋਣਾਂ ਚੜ੍ਹਦੇ ਸਾਲ ਮੁੜ ਕਰਵਾਈਆਂ ਜਾਣ। ਇਹ ਫ਼ੈਸਲਾ ਪਹਿਲਾਂ ਹੋਈੳਾਂ ਚੋਣਾਂ ਵਿੱਚ ਹੇਰਾਫੇਰੀ ਦੇ ਚੱਲਦੇ ਰੱਦ ਕੀਤੀੳਾਂ ਗਈੳਾਂ ਹਨ। ਜ਼ਿਕਰਯੋਗ ਹੈ ਕਿ ਇੱਥੇ ਪਾਪਾਟੋਏਟੋਏ ਇਲਾਕੇ ਤੋਂ ਚਾਰੇ ਉਮੀਦਵਾਰ ਪਾਪਾਟੋਏਟੋਏ ਐਕਸ਼ਨ ਟੀਮ ਦੇ ਜਿੱਤੇ ਸਨ, ਜਿਨ੍ਹਾਂ ਵਿੱਚ ਚਾਰ ਭਾਰਤੀ ਤੇ ਇਕ ਫੀਜ਼ੀ ਮੂਲ ਦਾ ਵਿਅਕਤੀ ਸੀ ਅਤੇ ਵੋਟਾਂ ਵਿੱਚ 7 ਫੀਸਦੀ ਦਾ ਵਾਧਾ ਦਰਜ ਹੋਇਆ ਸੀ।
Home Page ਓਟਾਰਾ-ਪਾਪਾਟੋਏਟੋਏ ਲੋਕਲ ਬੋਰਡ ਚੋਣਾਂ ਦੁਬਾਰਾ ਕਰਵਾਉਣ ਦਾ ਅਦਾਲਤੀ ਹੁਕਮ







