ਗਾਇਕ ਐੱਸਪੀ ਪੰਡਿਤ ਵੱਲੋਂ ‘ਏਈਡੀ (ਆਲ ਆਈਜ਼ ਡਾਊਨ)’ ਦਾ ਅਧਿਕਾਰਤ ਗੀਤ 10 ਨਵੰਬਰ ਨੂੰ ਰਿਲੀਜ਼ ਕੀਤਾ ਜਾ ਰਿਹਾ

ਗਾਇਕ ਐੱਸਪੀ ਪੰਡਿਤ ਦੁਆਰਾ ਪਹਿਲਾ ਪੰਜਾਬੀ ਟਰੈਕ
ਆਕਲੈਂਡ, 7 ਨਵੰਬਰ – ਗਾਇਕ ਐੱਸਪੀ ਪੰਡਿਤ ਵੱਲੋਂ ‘ਏਈਡੀ (ਆਲ ਆਈਜ਼ ਡਾਊਨ)’ “AED (All Eyes Down)” ਦਾ ਪਹਿਲਾ ਅਧਿਕਾਰਤ ਗੀਤ 10 ਨਵੰਬਰ ਨੂੰ ਰਿਲੀਜ਼ ਕੀਤਾ ਜਾਵੇਗਾ। ਗਾਇਕ ਐੱਸਪੀ ਪੰਡਿਤ ਦਾ ਇਹ ਗੀਤ ਯੂਟਿਊਬ ਉੱਤੇ ਰਿਲੀਜ਼ ਕੀਤਾ ਜਾਵੇਗਾ।
ਇਸ ਗੀਤ ਦਾ ਟੀਜ਼ਰ ਜਾਰੀ ਕੀਤਾ ਜਾ ਚੁੱਕਾ ਹੈ ਤੇ ਗੀਤ 10 ਨਵੰਬਰ ਤੋਂ ਯੂਟਿਊਬ ਉੱਤੇ ਵੇਖਿਆ ਤੇ ਸੁਣਿਆ ਜਾ ਸਕੇਗਾ। ਟੀਜ਼ਰ ਉੱਤੇ ਨਜ਼ਰ ਮਾਰਿਆ ਪਤਾ ਲੱਗਦਾ ਹੈ ਕਿ ਗਾਇਕ ਐੱਸਪੀ ਪੰਡਿਤ ਵੱਲੋਂ ‘ਏਈਡੀ (ਅਲਲ ਓੇੲਸ ਧੋਾਨ)’ ਦਾ ਇਹ ਗੀਤ ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ‘ਚ ਫ਼ਿਲਮਾਇਆ ਗਿਆ ਹੈ। ਬਾਕੀ ਤਾਂ ਗੀਤ ਦੇ ਰਿਲੀਜ਼ ਹੋਣ ਤੋਂ ਬਾਅਦ ਹੀ ਪਤਾ ਚੱਲੇਗਾ ਕਿ ਗਾਇਕ ਆਪਣੇ ਗੀਤ ਰਾਹੀ ਕੀ ਕਹਿਣਾ ਚਾਹੁੰਦਾ ਹੈ।
ਗਾਇਕ / ਪੇਸ਼ਕਾਰ: ਐੱਸਪੀ ਪੰਡਿਤ
ਲਿਰਿਕਸ: ਕੀਰਤ
ਮਿਊਜ਼ਿਕ: ਸੁੱਖ
ਵੀਡੀਓ: ਗੁਰੋਂ ਫਿਲਮਜ਼
ਡਾਇਰੈਕਟਰ: ਹਰਪਾਲ ਸਿੰਘ ਗੁਰੋਂ
ਐਡਿਟ ਅਤੇ ਕਲਰ: ਹਰਸ਼ਵਿੰਦਰ ਸਿੰਘ