ਜਗਮੀਤ ਬਰਾੜ ਵਲੋਂ ਨਿੰਦਰ ਘੁਗਿਆਣਵੀ ਨੂੰ ਵਧਾਈ

ਫਰੀਦਕੋਟ – ਪੰਜਾਬ ਸਰਕਾਰ ਵਲੋਂ ਉੱਘੇ ਲੇਖਕ ਨਿੰਦਰ ਘੁਗਿਆਣਵੀ ਨੂੰ ਅਜ਼ਾਦੀ ਦਿਵਸ ਮੌਕੇ ‘ਸਟੇਟ ਐਵਾਰਡ’ ਮਿਲਣ ਦੀ ਖੁਸ਼ੀ ਸਾਂਝੀ ਕਰਨ ਅਤੇ ਮੁਬਾਰਕ ਦੇਣ ਲਈ ਸਾਬਕਾ ਮੈਂਬਰ ਪਾਰਲੀਮੈਂਟ ਜਗਮੀਤ ਸਿੰਘ ਬਰਾੜ ਨਿੰਦਰ ਘੁਗਿਆਣਵੀ ਦੇ ਟਿਕਾਣੇ ਉੱਤੇ ਪੁੱਜੇ। ਇਸ ਮੌਕੇ ‘ਤੇ ਉਨ੍ਹਾਂ ਨਾਲ ਐਡਵੋਕੇਟ ਸੈਪੀ ਸੰਧੂ, ਦੀਪਕ ਰਾਜਾ, ਬਲਜੀਤ ਸਿੰਘ ਪੀ. ਏ, ਹਰਪਾਲ ਚੱਠਾ ਸਮੇਤ ਕਈ ਪਤਵੰਤੇ ਮੌਜੂਦ ਸਨ। ਜਗਮੀਤ ਸਿੰਘ ਬਰਾੜ ਨੇ ਆਖਿਆ ਕਿ ਉਹ ਦੇਰ ਤੋਂ ਨਿੰਦਰ ਘੁਗਿਆਣਵੀ ਦੀਆਂ ਲਿਖਤਾਂ ਦੇ ਪਾਠਕ ਅਤੇ ਪ੍ਰਸੰਸਕ ਹਨ ਅਤੇ ਉਨ੍ਹਾਂ ਦੀ ਸਵੈ-ਜੀਵਨੀ ‘ਮੈਂ ਸਾਂ ਜੱਜ ਦਾ ਅਰਦਲੀ’ ਨੇ ਉਨ੍ਹਾਂ ਦੇ ਮਨ ਉੱਤੇ ਗਹਿਰਾ ਪ੍ਰਭਾਵ ਛੱਡਿਆ ਸੀ। ਸ. ਬਰਾੜ ਨੇ ਇਸ ਮੌਕੇ ‘ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਆਖਿਆ ਨਿੰਦਰ ਘੁਗਿਆਣਵੀ ਪੰਜਾਬੀ ਮਾਂ ਬੋਲੀ ਦਾ ਉਹ ਲਾਲ ਹੈ ਜਿਸ ਨੇ ੩੬ ਪੁਸਤਕਾਂ ਲਿਖ ਕੇ ਪੰਜਾਬੀਅਤ ਦਾ ਮਾਣ ਵਧਾਇਆ ਹੈ ਅਤੇ ਪੰਜਾਬ ਸਰਕਾਰ ਨੇ ਉਨ੍ਹਾਂ ਨੂੰ ਸਟੇਟ ਐਵਾਰਡ ਦੇ ਕੇ ਚੰਗਾ ਕੰਮ ਕੀਤਾ ਹੈ। ਇਸ ਮੌਕੇ ‘ਤੇ ਨਿੰਦਰ ਘੁਗਿਆਣਵੀ ਨੇ ਆਪਣੀ ਨਵੀਂ ਪ੍ਰਕਾਸ਼ਤ ਪੁਸਤਕ ‘ਇੱਕ ਸੀ ਗਾਰਗੀ’ ਜਗਮੀਤ ਸਿੰਘ ਬਰਾੜ ਨੂੰ ਭੇਟ ਕੀਤੀ।