ਤੀਜਾ ਕਬੱਡੀ ਵਰਲਡ ਕੱਪ 7 ਦਸੰਬਰ ਨੂੰ ਸਿੱਖ ਸਪੋਰਟਸ ਕੰਪਲੈਕਸ ਟਾਕਾਨੀਨੀ ਵਿਖੇ ਕਰਵਾਇਆ ਜਾ ਰਿਹਾ

ਸਿੱਖ ਸਪੋਰਟਸ ਕੰਪਲੈਕਸ ਟਾਕਾਨੀਨੀ ਵਿਖੇ 6 ਦੇਸਾਂ ਦੀਆਂ ਟੀਮਾਂ ‘ਚ ਫਸਵੇਂ ਮੁਕਾਬਲੇ ਹੋਣਗੇ
ਟਾਕਾਨੀਨੀ, 6 ਦਸੰਬਰ – ਗੁਰਦੁਆਰਾ ਕਲਗੀਧਰ ਵਿਖੇ ਸਥਿਤ ਸਿੱਖ ਸਪੋਰਟਸ ਕੰਪਲੈਕਸ ਟਾਕਾਨੀਨੀ ‘ਚ 7 ਦਸੰਬਰ ਦਿਨ ਐਤਵਾਰ ਨੂੰ ਤੀਜਾ ਕਬੱਡੀ ਵਰਲਡ ਕੱਪ ਕਰਵਾਇਆ ਜਾ ਰਿਹਾ ਹੈ।
ਇਸ ਕਬੱਡੀ ਵਰਲਡ ਕੱਪ ਵਿੱਚ ਵਿਸ਼ਵ ਦੇ 6 ਦੇਸਾਂ ਨਿਊਜ਼ੀਲੈਂਡ, ਭਾਰਤ, ਪਾਕਿਸਤਾਨ, ਆਸਟਰੇਲੀਆ, ਅਮਰੀਕਾ ਅਤੇ ਕੈਨਡਾ ਦੀਆਂ ਟੀਮਾਂ ਆਪਸ ਵਿੱਚ ਭਿੜਨਗੀਆਂ ਅਤੇ ਇਨ੍ਹਾਂ ਵੱਖ-ਵੱਖ ਦੇਸ਼ਾਂ ਤੋਂ ਆਉਣ ਵਾਲੇ ਕਬੱਡੀ ਦੇ ਚੋਟੀ ਦੇ ਖਿਡਾਰੀ ਆਪਣੀ ਖੇਡ ਦਾ ਮੁਜ਼ਾਹਰਾ ਕਰਨਗੇ।
ਇਹ ਤੀਜਾ ਕਬੱਡੀ ਵਰਲਡ ਕੱਪ ਹਰ ਵਾਰ ਦੀ ਤਰ੍ਹਾਂ ਸੁਪਰੀਮ ਸਿੱਖ ਸੋਸਾਇਟੀ, ਕਬੱਡੀ ਫੈਡਰੇਸ਼ਨ ਆਫ਼ ਨਿਊਜ਼ੀਲੈਂਡ, ਸਪੋਰਟਸ ਟੀਮ ਅਤੇ ਯੂਥ ਦੀ ਟੀਮ ਵੱਲੋਂ ਕਰਵਾਇਆ ਜਾ ਰਿਹਾ ਹੈ।