ਪਟਿਆਲਾ ‘ਚ ਸੁਤੰਤਰਤਾ ਦਿਵਸ ਦਾ ਸੂਬਾ ਪੱਧਰੀ ਸਮਾਗਮ

ਸੁਖਬੀਰ ਬਾਦਲ ਮੋਹਾਲੀ ਵਿਖੇ ਲਹਿਰਾਉਣਗੇ ਤਿਰੰਗਾ
ਚੰਡੀਗੜ੍ਹ, 9 ਅਗਸਤ (ਏਜੰਸੀ) – ਪੰਜਾਬ ਵਿੱਚ ਸੁਤੰਤਰਤਾ ਦਿਵਸ ਦਾ ਸੂਬਾ-ਪੱਧਰੀ ਸਮਾਰੋਹ ਪਟਿਆਲਾ ਵਿਖੇ ਹੋਵੇਗਾ ਜਿਥੇ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ 15 ਅਗਸਤ, 2012 ਨੂੰ ਰਾਸ਼ਟਰੀ ਝੰਡਾ ਲਹਿਰਾਉਣਗੇ ਜਦੋਂ ਕਿ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਮੁਹਾਲੀ ਵਿਖੇ ਝੰਡਾ ਲਹਿਰਾਉਣਗੇ ਅਤੇ ਮਾਰਚ ਪਾਸੋਂ ਸਲਾਮੀ ਲੈਣਗੇ।
ਪੰਜਾਬ ਸਰਕਾਰ ਦੇ ਇਕ ਬੁਲਾਰੇ ਨੇ ਦੱਸਿਆ ਕੈਬਨਿਟ ਮੰਤਰੀਆਂ ਵਿਚੋਂ ਸ੍ਰੀ ਚੁੰਨੀ ਲਾਲ ਭਗਤ ਲੁਧਿਆਣਾ ਵਿਖੇ, ਸ. ਸਰਵਣ ਸਿੰਘ ਫਿਲੌਰ ਕਪੂਰਥਲਾ ਵਿਖੇ, ਸ. ਅਜੀਤ ਸਿੰਘ ਕੋਹਾੜ ਜਲੰਧਰ ਵਿਖੇ, ਸ. ਗੁਲਜ਼ਾਰ ਸਿੰਘ ਰਣੀਕੇ ਰੋਪੜ ਵਿਖੇ, ਸ਼੍ਰੀ ਮਦਨ ਮੋਹਨ ਮਿੱਤਲ ਸੰਗਰੂਰ ਵਿਖੇ, ਸ. ਪਰਮਿੰਦਰ ਸਿੰਘ ਢੀਂਡਸਾ ਹੁਸ਼ਿਆਰਪੁਰ ਵਿਖੇ, ਸ. ਜਨਮੇਜਾ ਸਿੰਘ ਸੇਖੋਂ ਬਠਿੰਡਾ ਵਿਖੇ, ਸ. ਸੁਰਜੀਤ ਕੁਮਾਰ ਜਿਆਣੀ ਫਰੀਦਕੋਟ ਵਿਖੇ, ਸ. ਬਿਕਰਮ ਸਿੰਘ ਮਜੀਠੀਆ ਅੰਮ੍ਰਿਤਸਰ ਵਿਖੇ, ਸ. ਸਕੰਦਰ ਸਿੰਘ ਮਲੂਕਾ ਫਿਰੋਜ਼ਪੁਰ ਵਿਖੇ, ਸ਼੍ਰੀ ਅਨਿਲ. ਜੋਸ਼ੀ ਪਠਾਨਕੋਟ ਵਿਖੇ, ਸ. ਸੁਰਜੀਤ ਸਿੰਘ ਰੱਖੜਾ ਫਤਹਿਗੜ੍ਹ ਸਾਹਿਬ ਵਿਖੇ, ਸ. ਸ਼ਰਨਜੀਤ ਸਿੰਘ ਢਿਲੋਂ ਮੁਕਤਸਰ ਸਾਹਿਬ ਵਿਖੇ ਅਤੇ ਸ਼੍ਰੀ ਦਿਨੇਸ਼ ਸਿੰਘ ਡਿਪਟੀ ਸਪੀਕਰ ਵਿਧਾਨ ਸਭਾ ਧਾਰਕਲਾਂ ਵਿਖੇ ਰਾਸ਼ਟਰੀ ਝੰਡਾ ਲਹਿਰਾਉਣਗੇ।
ਬੁਲਾਰੇ ਨੇ ਅੱਗੇ ਦੱਸਿਆਕਿ ਮੁੱਖ ਸੰਸਦੀ ਸਕੱਤਰਾਂ ਵਿਚੋਂ ਸੰਤ ਬਲਬੀਰ ਸਿੰਘ ਘੁੰਨਸ ਬਰਨਾਲਾ ਵਿਖੇ, ਸ਼੍ਰੀ ਦੇਸ ਰਾਜ ਧੁੱਗਾ ਬਟਾਲਾ ਵਿਖੇ, ਸ. ਮਨਤਾਰ ਸਿੰਘ ਬਰਾੜ ਮੋਗਾ ਵਿਖੇ, ਸ਼੍ਰੀ ਕੇ. ਜੀ. ਭੰਡਾਰੀ ਸ਼ਹੀਦ ਭਗਤ ਸਿੰਘ ਨਗਰ ਵਿਖੇ, ਸ. ਇੰਦਰਬੀਰ ਸਿੰਘ ਬੁਲਾਰੀਆ ਬਾਬਾ ਬਕਾਲਾ ਵਿਖੇ, ਸ. ਅਮਰਪਾਲ ਸਿੰਘ ਅਜਨਾਲਾ, ਅਜਨਾਲਾ ਵਿਖੇ, ਸ. ਗੁਰਬਚਨ ਸਿੰਘ ਬੱਬੇਹਾਲੀ ਗੁਰਦਾਸਪੁਰ ਵਿਖੇ, ਸ. ਵਿਰਸਾ ਸਿੰਘ ਵਲਟੋਹਾ ਤਰਨਤਾਰਨ ਵਿਖੇ, ਸ਼੍ਰੀ ਐਨ. ਕੇ. ਸ਼ਰਮਾ ਖਰੜ ਵਿਖੇ, ਸ੍ਰੀਮਤੀ ਐਫ. ਨਿਸਾਰਾ ਖਾਤੂਨ ਸੁਨਾਮ ਵਿਖੇ, ਸ਼੍ਰੀਮਤੀ ਨਵਜੋਤ ਕੌਰ ਸਿੱਧੂ ਦਸੂਹਾ ਵਿਖੇ, ਸ਼੍ਰੀ ਪਰਕਾਸ਼ ਚੰਦ ਗਰਗ ਫਾਜ਼ਿਲਕਾ ਵਿਖੇ, ਸ਼੍ਰੀ ਪਵਨ ਕੁਮਾਰ ਟੀਨੂ ਖੰਨਾਂ ਵਿਖੇ, ਸ਼੍ਰੀ ਸਰੂਪ ਚੰਦ ਸਿੰਗਲਾ ਮਾਨਸਾ ਵਿਖੇ ਅਤੇ ਸ਼੍ਰੀ ਸੋਮ ਪਰਕਾਸ਼ ਫਗਵਾੜਾ ਵਿਖੇ ਰਾਸ਼ਟਰੀ ਝੰਡਾ ਲਹਿਰਾਉਣਗੇ।