

ਪਾਪਾਟੋਏਟੋਏ, 24 ਅਗਸਤ – ਲੋਕਲ ਬੋਰਡ ਚੋਣਾਂ ਲਈ ਚੋਣ ਪ੍ਰਚਾਰ ਜਾਰੀ ਹੈ, ਜਿਸ ਦੇ ਸੰਬੰਧ ‘ਚ ਪਾਪਾਟੋਏਟੋਏ-ਓਟਾਰਾ ਐਕਸ਼ਨ ਟੀਮ ਦੇ ਉਮੀਦਵਾਰ ਪਰਮਜੀਤ ਸਿੰਘ, ਕੁਨਾਲ ਭੱਲਾ, ਸੰਦੀਪ ਸੈਣੀ ਅਤੇ ਕੁਸ਼ਮਾ ਨੇਅਰ ਨੇ ਅੱਜ ਪਾਪਾਟੋਏਟੋਏ ਦੇ ਟੂਈ ਰੋਡ ਵਿਖੇ ਪਬਲਿਕ ਮੀਟਿੰਗ ਦਾ ਆਯੋਜਨ ਕੀਤਾ। ਜਿਸ ਵਿੱਚ ਵੱਡੀ ਗਿਣਤੀ ‘ਚ ਲੋਕਾਂ ਨੇ ਹਾਜ਼ਰੀ ਭਰੀ ਅਤੇ ਐਕਸ਼ਨ ਟੀਮ ਨੂੰ ਹਮਾਇਤ ਦਾ ਵਾਅਦਾ ਕੀਤਾ।
ਪਾਪਾਟੋਏਟੋਏ ਤੋਂ ਲੋਕਲ ਬੋਰਡ ਲਈ ਉਮੀਦਵਾਰ ਪਰਮਜੀਤ ਸਿੰਘ ਨੇ ਕਿਹਾ ਕਿ ਉਹ ਭਾਵੇਂ ਰਾਜਨੀਤੀ ਵਿੱਚ ਨਹੀਂ ਸਰਗਰਮ ਰਹੇ ਪਰ ਉਹ ਚੋਣ ਜਿੱਤ ਕੇ ਸਥਾਨ ਭਾਈਚਾਰੇ ਦੀ ਸੇਵਾ ਕਰਨਾ ਚਾਹੁੰਦੇ ਹਨ। ਉਮੀਦਵਾਰ ਕੁਨਾਲ ਭੱਲਾ ਨੇ ਕਈ ਸਥਾਨ ਔਕੜਾਂ ਤੇ ਕਮੀਆਂ ਦੀ ਗੱਲ ਕੀਤੀ ਜੋ ਭਾਈਚਾਰਾ ਝੱਲ ਰਿਹਾ ਹੈ, ਉਨ੍ਹਾਂ ਨੇ ਉੱਚੇ ਪੱਧਰ ਦੇ ਪਾਰਕਾਂ, ਪਾਪਾਟੋਏਟੋਏ ਮਾਰਕੀਟ ਲਈ ਪਬਲਿਕ ਸਹੂਲਤਾਂ ਦੇ ਨਾਲ ਲਾਅ ਐਂਡ ਆਰਡਰ ਨੂੰ ਸੁਧਾਰਨ ਦੀ ਗੱਲ ਕਹੀ। ਸੰਦੀਪ ਸੈਣੀ ਨੇ ਵੀ ਭਾਈਚਾਰੇ ਦੀਆਂ ਸਮੱਸਿਆਵਾਂ ਦੇ ਨਾਲ ਸੁਵਿਧਾਵਾਂ ਮੁਹੱਈਆ ਕਰਵਾਉਣ ਦੀ ਗੱਲ ਕੀਤੀ। ਐਕਸ਼ਨ ਟੀਮ ਦੇ ਫਿਜ਼ੀ ਮੁੱਲ ਦੇ ਉਮੀਦਵਾਰ ਕੁਸ਼ਮਾ ਨੇਅਰ ਨੇ ਕਿਹਾ ਕਿ ਉਹ ਲੰਮੇ ਸਮੇਂ ਤੋਂ ਪਾਪਾਟੋਏਟੋਏ ਨਾਲ ਜੁੜੇ ਹੋਏ ਹਨ ਅਤੇ ਪੇਸ਼ ਆਉਂਦੀਆਂ ਦਿੱਕਤਾਂ ਨੂੰ ਹੱਲ ਕਰਨ ਵਿੱਚ ਸਹਾਈ ਹੋਣਾ ਚਾਹੁੰਦੇ ਹਨ। ਇਨ੍ਹਾਂ ਤੋਂ ਇਲਾਵਾ ਨੈਸ਼ਨਲ ਪਾਰਟੀ ਦੇ ਸ਼ਿਵਾ ਕਲੇਰੀ, ਨਵਤੇਜ ਰੰਧਾਵਾ ਨੇ ਵੀ ਸੰਬੋਧਨ ਕੀਤਾ ਅਤੇ ਉਨ੍ਹਾਂ ਦੇ ਨਾਲ ਕੁਲਜੀਤ ਕੌਰ ਘੁੰਮਣ ਅਤੇ ਦੀਪਕਾ ਨੇ ਵੀ ਪੇਸ਼ ਆਉਂਦੀਆਂ ਸਮੱਸਿਆਵਾਂ ਦੀ ਗੱਲ ਕੀਤੀ। ਪਾਪਾਟੋਏਟੋਏ-ਓਟਾਰਾ ਐਕਸ਼ਨ ਟੀਮ ਵੱਲੋਂ ਲੋਕਲ ਬੋਰਡ ਦੇ ਉਮੀਦਵਾਰਾਂ ਵੱਲੋਂ ਅੰਤ ਵਿੱਚ ਪਹੁੰਚੇ ਹਮਾਇਤੀਆਂ ਨਾਲ ਸਾਂਝੀ ਫ਼ੋਟੋ ਵੀ ਖਿਚਵਾਈ।
Home Page ਪਾਪਾਟੋਏਟੋਏ-ਓਟਾਰਾ ਐਕਸ਼ਨ ਟੀਮ ਦੇ ਉਮੀਦਵਾਰਾਂ ਪਰਮਜੀਤ, ਕੁਨਾਲ, ਸੰਦੀਪ ਅਤੇ ਕੁਸ਼ਮਾ ਵੱਲੋਂ ਲੋਕਲ...







