ਪੰਜਾਬੀ ਕਲਚਰਲ ਐਸੋਸੀਏਸ਼ਨ ਵੱਲੋਂ ਬ੍ਰੈੱਸਟ ਕੈਂਸਰ ਸੋਸਾਇਟੀ ਵਾਸਤੇ ਗੁਰਦੁਆਰਾ ਦਸਮੇਸ਼ ਦਰਬਾਰ ਵਿਖੇ ਪਿੰਕ ਰੀਬਨ ਰਾਹੀ ਫ਼ੰਡ ਰੇਜ਼ਿੰਗ ਕੀਤੀ ਗਈ

ਪਾਪਾਟੋਏਟੋਏ, 9 ਅਗਸਤ – ਪੰਜਾਬੀ ਕਲਚਰਲ ਐਸੋਸੀਏਸ਼ਨ (ਆਕਲੈਂਡ ਸਿੱਖ ਸੋਸਾਇਟੀ, ਗੁਰਦੁਆਰਾ ਦਸਮੇਸ਼ ਦਰਬਾਰ) ਵੱਲੋਂ 9 ਅਗਸਤ ਨੂੰ ਬ੍ਰੈੱਸਟ ਕੈਂਸਰ ਸੋਸਾਇਟੀ ਵਾਸਤੇ ਗੁਰਦੁਆਰਾ ਦਸਮੇਸ਼ ਦਰਬਾਰ ਵਿਖੇ ਪਿੰਕ ਰੀਬਨ ਰਾਹੀ ਸੁਖਮਨੀ ਸਾਹਿਬ ਦਾ ਪਾਠ ਕਰਵਾ ਕੇ ਫ਼ੰਡ ਰੇਜ਼ਿੰਗ ਕੀਤੀ ਗਈ। ਜਿਸ ਵਿੱਚ ਵੱਡੀ ਗਿਣਤੀ ‘ਚ ਸੰਗਤਾਂ ਨੇ ਪਹੁੰਚ ਕੇ ਬ੍ਰੈੱਸਟ ਕੈਂਸਰ ਵਾਸਤੇ ਫ਼ੰਡ ਦਿੱਤਾ। ਇਕੱਤਰ ਹੋਈ ਧੰਨ ਰਾਸ਼ੀ ਬ੍ਰੈੱਸਟ ਕੈਂਸਰ ਸੋਸਾਇਟੀ ਨੂੰ ਦਾਨ ਕਰ ਦਿੱਤੀ ਗਈ। ਇਸ ਦਿਨ ਗੁਰਦੁਆਰਾ ਸਾਹਿਬ ਵਿਖੇ ਪਿੰਕ ਰੀਬਨ ਦੇ ਸੰਬੰਧ ‘ਚ ਚੰਦੋਆ, ਰੁਮਾਲੇ ਦੇ ਨਾਲ-ਨਾਲ ਸਜਾਵਟ ਵੀ ਗੁਲਾਬੀ ਰੰਗ ਦੀ ਕੀਤੀ ਗਈ ਸੀ।