ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦੀ ਫਿਲਮ ‘ਸਰਦਾਰ ਜੀ 3’ ਨੇ ਪਾਕਿਸਤਾਨ ‘ਚ ਰਿਕਾਰਡ ਤੋੜ ਸ਼ੁਰੂਆਤ

ਕਰਾਚੀ, 30 ਜੂਨ – ਪੰਜਾਬੀ ਗਾਇਕ ਦਿਲਜੀਤ ਦੋਸਾਂਝ ਅਤੇ ਪਾਕਿਸਤਾਨੀ ਅਦਾਕਾਰਾ ਹਾਨੀਆ ਆਮਿਰ ਦੀ ਪੰਜਾਬੀ ਫਿਲਮ ‘ਸਰਦਾਰ ਜੀ 3’ ਨੇ ਬੌਲੀਵੁੱਡ ਫ਼ਿਲਮਾਂ ਦੇ ਪਿਛਲੇ ਬਾਕਸ ਆਫਿਸ ਰਿਕਾਰਡਾਂ ਨੂੰ ਪਛਾੜਦਿਆਂ ਪਾਕਿਸਤਾਨ ਵਿੱਚ ਰਿਕਾਰਡ ਤੋੜ ਸ਼ੁਰੂਆਤ ਕੀਤੀ ਹੈ। 27 ਜੂਨ ਨੂੰ ਦੇਸ਼ ਤੇ ਵਿਦੇਸ਼ ਵਿੱਚ ਰਿਲੀਜ਼ ਹੋਈ ਇਸ ਫਿਲਮ ਨੇ ਆਪਣੇ ਸ਼ੁਰੂਆਤੀ ਹਫ਼ਤੇ ਦੇ ਅੰਤ ‘ਚ ਪਾਕਿਸਤਾਨ ਵਿੱਚ ਲਗਭਗ ਪੀਕੇਆਰ 9 ਕਰੋੜ (ਲਗਭਗ USD 500,000) ਦੀ ਕਮਾਈ ਕੀਤੀ।