ਪੰਜਾਬੀ ਗਾਇਕ ਦੇਬੀ ਮਖ਼ਸੂਸਪੁਰੀ ਦਾ 27 ਸਤੰਬਰ ਨੂੰ ‘ਦੇਬੀ ਲਾਈਵ ਇੰਨ ਆਕਲੈਂਡ’ ਵਿੱਚ ਸ਼ੋਅ

ਆਕਲੈਂਡ, 29 ਅਗਸਤ – ਸ਼ੇਰ-ਏ-ਪੰਜਾਬ ਫੁੱਟਬਾਲ ਕਲੱਬ ਵੱਲੋਂ 27 ਸਤੰਬਰ ਦਿਨ ਸ਼ਨੀਵਾਰ ਦੀ ਸ਼ਾਮ ਨੂੰ ਪੰਜਾਬੀ ਸ਼ਾਇਰ, ਲੇਖਕ ਅਤੇ ਗਾਇਕ ਦੇਬੀ ਮਖ਼ਸੂਸਪੁਰੀ ਦਾ ਸ਼ੋਅ ‘ਦੇਬੀ ਲਾਈਵ ਇੰਨ ਆਕਲੈਂਡ’ ਕਰਵਾਇਆ ਜਾ ਰਿਹਾ ਹੈ। ਓਟਾਹੂਹੂ ਸਥਿਤ ਚਸਕਾ ਰੈਸਟੋਰੈਂਟ ਵਿਖੇ ਸ਼ੋਅ ਦਾ ਪੋਸਟਰ ਸਥਾਨਕ ਪੰਜਾਬੀ ਮੀਡੀਆ ਕਰਮੀਆਂ, ਕਲੱਬ ਦੇ ਮੈਂਬਰਾਂ ਅਤੇ ਹੋਰ ਪਹੁੰਚੀਆਂ ਸ਼ਖ਼ਸੀਅਤਾਂ ਦੀ ਹਾਜ਼ਰੀ ਵਿੱਚ ਜਾਰੀ ਕੀਤਾ ਗਿਆ।
ਗਾਇਕ ਦੇਬੀ ਮਖ਼ਸੂਸਪੁਰੀ ਦੇ ਸ਼ੋਅ ‘ਦੇਬੀ ਲਾਈਵ ਇੰਨ ਆਕਲੈਂਡ’ ਦਾ ਪੋਸਟਰ ਜਾਰੀ ਕਰਨ ਤੋਂ ਬਾਅਦ ਅਮਰੀਕ ਸਿੰਘ ਨੇ ਸ਼ੋਅ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਆਕਲੈਂਡ ਦੇ ਮੈਨੂਕਾਓ ਵਿਖੇ ਸਥਿਤ ਡਿਓ ਡਰਾਪ ਈਵੈਂਟ ਸੈਂਟਰ ਵਿਖੇ 27 ਸਤੰਬਰ ਦਿਨ ਸ਼ਨੀਵਾਰ ਦੀ ਸ਼ਾਮ ਨੂੰ ਹੋਣ ਵਾਲਾ ਇਹ ਸ਼ੋਅ ਪਰਿਵਾਰ ਸ਼ੋਅ ਹੋਵੇਗਾ ਅਤੇ ਜਿਸ ਵਿੱਚ ਤੁਸੀਂ ਪਰਿਵਾਰ ਸਮੇਤ ਪਹੁੰਚੋ। ਉਨ੍ਹਾਂ ਦੱਸਿਆ ਕਿ ਸ਼ੋਅ ਦੇ ਪ੍ਰਬੰਧਕਾਂ ਨੇ ਇਸ ਦੀ 10 ਡਾਲਰ ਦੀ ਟਿਕਟ ਰੱਖੀ ਹੈ ਅਤੇ ਸ਼ੋਅ ਵੇਖਣ ਵਾਲਿਆਂ ਲਈ ਫ਼ਰੀ ਪਾਰਕਿੰਗ ਦਾ ਪ੍ਰਬੰਧ ਕੀਤਾ ਹੈ। ਇਸ ਸ਼ੋਅ ਦੀ ਟਿਕਟ ਈਵੈਂਟਫਿੰਡਾ ਤੋਂ ਖ਼ਰੀਦੀ ਜਾ ਸਕਦੀ ਹੈ। ਪ੍ਰਬੰਧਕਾਂ ਵੱਲੋਂ ਸਰੋਤਿਆਂ ਨੂੰ ਵੱਧ ਤੋਂ ਵੱਧ ਪਹੁੰਚਣ ਦੀ ਅਪੀਲ ਕੀਤੀ ਗਈ ਹੈ।
‘ਦੇਬੀ ਲਾਈਵ ਇੰਨ ਆਕਲੈਂਡ’ ਸ਼ੋਅ ਦੇ ਮੀਡੀਆ ਪਾਰਟਨਰ ਕੂਕ ਪੰਜਾਬੀ ਸਮਾਚਾਰ, ਐਨਜ਼ੈੱਡ ਤਸਵੀਰ, ਨੱਚਦਾ ਪੰਜਾਬ, ਰੇਡੀਓ ਸਾਡੇਆਲਾ, ਰੇਡੀਓ ਸਪਾਈਸ, ਐਨਜ਼ੈੱਡ ਪੰਜਾਬੀ ਨਿਊਜ਼, ਮਹਿਕੇ ਵਤਨ, ਪਾਲ ਪ੍ਰੋਡਕਸ਼ਨ, ਡੇਲੀ ਖ਼ਬਰ ਅਤੇ ਪੰਜਾਬੀ ਹੈਰਾਲਡ ਹਨ। ਸ਼ੋਅ ਵਾਲੇ ਦਿਨ ਚਸਕਾ ਰੈਸਟੋਰੈਂਟ ਵੱਲੋਂ ਖਾਣ-ਪੀਣ ਦਾ ਪ੍ਰਬੰਧ ਕੀਤਾ ਜਾਵੇਗਾ, ਜਿਸ ਨੂੰ ਖ਼ਰੀਦਿਆ ਜਾ ਸਕੇਗਾ।
‘ਦੇਬੀ ਲਾਈਵ ਇੰਨ ਆਕਲੈਂਡ’ ਸ਼ੋਅ ਬਾਰੇ ਹੋਰ ਵਧੇਰੇ ਜਾਣਕਾਰੀ ਤੁਸੀਂ ਅਮਰੀਕ ਸਿੰਘ ਨਾਲ 021 396 239, ਕਮਲ ਰਾਣੇਵਾਲ ਨਾਲ 021 309 202, ਬਲਕਾਰ ਖਟਕਰ ਨਾਲ 021 309 552 ਅਤੇ ਅਮਨ ਨਾਲ 027 495 8144 ਫ਼ੋਨ ‘ਤੇ ਸੰਪਰਕ ਕਰਕੇ ਪ੍ਰਾਪਤ ਕਰ ਸਕਦੇ ਹੋ।