ਮੈਨੁਰੇਵਾ, 20 ਦਸੰਬਰ – ਇੱਥੇ ਸਥਿਤ ਗੁਰਦੁਆਰਾ ਨਾਨਕਸਰ ਠਾਠ ਈਸ਼ਰ ਦਰਬਾਰ ਤੋਂ ਸਜਾਏ ਗਏ ਨਗਰ ਕੀਰਤਨ ਨੂੰ ਉਸ ਵੇਲੇ ਰੋਕਣਾ ਪਿਆ ਜਦੋਂ ਨਗਰ ਕੀਰਤਨ ਵਾਪਿਸ ਗੁਰਦੁਆਰਾ ਸਾਹਿਬ ਵੱਲ ਨੂੰ ਪਰਤ ਰਿਹਾ ਸੀ ਤਾਂ ਲਗਭਗ 30-35 ਸਥਾਨਿਕ ਗਰੁੱਪ ਦੇ ਨੌਜਵਾਨ ਮੁੰਡੇ ਸਾਹਮਣੇ ਆ ਗਏ। ਉਨ੍ਹਾਂ ਨੇ ਆ ਕੇ ਹਾਕਾ ਕੀਤਾ। ਇਸ ਤੋਂ ਬਾਅਦ ਉਨ੍ਹਾਂ ਨੇ ਨਗਰ ਕੀਰਤਨ ਦਾ ਰਾਹ ਵੀ ਰੋਕੀ ਰੱਖਿਆ। ਸਿੱਖ ਸੰਗਤਾਂ ਨੇ ਇਸ ਮਾਹੌਲ ਵਿੱਚ ਸ਼ਾਂਤੀ ਬਣਾਈ ਰੱਖੀ। ਪੁਲਿਸ ਵੱਲੋਂ ਸਿੱਖ ਭਾਈਚਾਰੇ ਨੂੰ ਸ਼ਾਂਤੀ ਬਣਾਈ ਰੱਖਣ ਦੀ ਸਲਾਹ ਦਿੱਤੀ ਗਈ, ਜਿਸ ਨਾਲ ਕਿਸੀ ਤਰ੍ਹਾਂ ਦਾ ਟਕਰਾਓ ਨਾ ਹੋਵੇ। ਬਾਅਦ ਵਿਚ ਪੁਲਿਸ ਦੀ ਦਖਲ ਅੰਦਾਜ਼ੀ ਤੋਂ ਬਾਅਦ ਨਗਰ ਕੀਰਤਨ ਗੁਰਦੁਆਰਾ ਸਾਹਿਬ ਵਿਖੇ ਸਮਾਪਤੀ ਹੋਇਆ।
Home Page ਮੈਨੁਰੇਵਾ ਵਿਖੇ ਚੱਲਦੇ ਨਗਰ ਕੀਰਤਨ ਦਾ ਹਾਕਾ ਕਰਕੇ ਰਾਹ ਰੋਕਿਆ







