ਮਾਸਕੋ/ਕੀਵ, 1 ਜੂਨ – ਯੂਕਰੇਨ ਨੇ ਐਤਵਾਰ ਨੂੰ 2022 ਵਿੱਚ ਸ਼ੁਰੂ ਹੋਏ ਯੁੱਧ ਵਿੱਚ ਆਪਣਾ ਸਭ ਤੋਂ ਘਾਤਕ ਹਮਲਾ ਕੀਤਾ, ਜਿਸ ਨਾਲ ਰੂਸ ਹੈਰਾਨ ਹੋ ਗਿਆ। ਯੂਕਰੇਨ ਨੇ ਰੂਸੀ ਫੌਜੀ ਏਅਰਬੇਸਾਂ ’ਤੇ ਵੱਡਾ ਡਰੋਨ ਹਮਲਾ ਕੀਤਾ ਹੈ।ਯੂਕਰੇਨ ਨੇ ਡਰੋਨਾਂ ਨਾਲ ਆਪ੍ਰੇਸ਼ਨ ਸਪਾਈਡਰ ਸ਼ੁਰੂ ਕੀਤਾ ਅਤੇ ਇੱਕ ਰੂਸੀ ਏਅਰਬੇਸ ‘ਤੇ ਤਬਾਹੀ ਮਚਾ ਦਿੱਤੀ। ਯੂਕਰੇਨ ਨੇ ਇੱਕ ਭਿਆਨਕ ਡਰੋਨ ਹਮਲੇ ਵਿੱਚ ਘੱਟੋ-ਘੱਟ 40 ਰੂਸੀ ਬੰਬਾਰਾਂ ਨੂੰ ਤਬਾਹ ਕਰ ਦਿੱਤਾ। ਯੂਕਰੇਨ ਵੱਲੋਂ ਇਹ ਹਮਲਾ ਉਸ ਸਮੇਂ ਹੋਇਆ ਜਦੋਂ ਦੋਵਾਂ ਦੇਸ਼ਾਂ ਵਿਚਕਾਰ ਤੁਰਕੀ ਦੇ ਇਸਤਾਂਬੁਲ ਵਿੱਚ ਇੱਕ ਮੀਟਿੰਗ ਹੋਣੀ ਸੀ।
ਇਸ ਹਮਲੇ ’ਚ 40 ਰੂਸੀ ਜੰਗੀ ਜਹਾਜ਼ਾਂ ਨੂੰ ਨਿਸ਼ਾਨਾ ਬਣਾਇਆ ਗਿਆ। ਇਹ ਯੂਕਰੇਨ ਦਾ ਰੂਸ ’ਤੇ ਯੁੱਧ ਦੌਰਾਨ ਸਭ ਤੋਂ ਵੱਡਾ ਹਮਲਾ ਹੋ ਸਕਦਾ ਹੈ ਅਤੇ ਮਾਸਕੋ ਲਈ ਇਹ ਵੱਡਾ ਝਟਕਾ ਹੋਵੇਗਾ।
ਯੂਕਰੇਨ ਦਾਅਵਾ ਕਰ ਰਿਹਾ ਹੈ ਕਿ ਉਸਨੇ 40 ਜਹਾਜ਼ਾਂ ਨੂੰ ਤਬਾਹ ਕਰ ਦਿੱਤਾ ਹੈ, ਜਿਨ੍ਹਾਂ ਵਿੱਚ TU-95 ਅਤੇ Tu-22 ਬੰਬਾਰ ਸ਼ਾਮਲ ਹਨ। ਇਹ ਦੋਵੇਂ ਜਹਾਜ਼ ਪ੍ਰਮਾਣੂ ਹਥਿਆਰ ਲਿਜਾਣ ਦੇ ਸਮਰੱਥ ਸਨ। ਇਨ੍ਹਾਂ ਜਹਾਜ਼ਾਂ ਦੀ ਵਰਤੋਂ ਰੂਸ ਯੂਕਰੇਨ ’ਤੇ ਲੰਬੀ ਦੂਰੀ ਦੀਆਂ ਮਿਜ਼ਾਈਲਾਂ ਦਾਗਣ ਲਈ ਕਰਦਾ ਹੈ। ਯੂਕਰੇਨ ਨੇ ਕਿਹਾ ਹੈ ਕਿ ਉਸ ਦੀ ਸੁਰੱਖਿਆ ਸੇਵਾ (SBU) ਨੇ 11 ਮਹੀਨਿਆਂ ਤੋਂ ਇਸ ਹਮਲੇ ਲਈ ਤਿਆਰੀ ਕੀਤੀ ਸੀ।
Home Page ਯੂਕਰੇਨ ਵੱਲੋਂ ਰੂਸੀ ਫੌਜ ਦੇ ਏਅਰਬੇਸਾਂ ’ਤੇ ਡਰੋਨਾਂ ਨਾਲ ਹਮਲਾ, 40 ਤੋਂ...