ਪਾਪਾਕੁਰਾ, 17 ਅਗਸਤ – ਰਣਬੀਰ ਪਾਬਲਾ ਪਾਪਾਕੁਰਾ ਤੋਂ ਲੋਕਲ ਬੋਰਡ ਚੋਣਾਂ ‘ਚ ਲਵ ਪਾਪਾਕੁਰਾ ਦੇ ਉਮੀਦਵਾਰ ਹਨ। ਰਣਬੀਰ ਪਾਬਲਾ 37 ਸਾਲਾਂ ਤੋਂ ਪਾਪਾਕੁਰਾ ਵਿੱਚ ਰਹਿ ਰਹੇ ਹਨ। ਉਹ ਪਿਛਲੇ 22 ਸਾਲਾਂ ਤੋਂ ਪਾਪਾਕੁਰਾ ਐਥਲੀਟ ਅਤੇ ਹੈਰਿਸ ਕਲੱਬ ਦੇ ਮੈਂਬਰ ਹਨ ਅਤੇ 2022 ਤੋਂ ਡਿਪਟੀ ਚੇਅਰਮੈਨ ਅਧਿਕਾਰਤ ਹੋਣ ਦੇ ਨਾਲ ਨਾਲ ਕੋਚ ਦੇ ਤੌਰ ‘ਤੇ ਲੰਬੇ ਸਮੇਂ ਤੋਂ ਕਮਿਊਨਿਟੀ ਦੀ ਸੇਵਾ ਕਰ ਰਹੇ।
ਰਣਬੀਰ ਪਾਬਲਾ 2011 ਤੋਂ ਲੇਬਰ ਪਾਰਟੀ ਮੈਂਬਰ ਹਨ, ਉਨ੍ਹਾਂ ਨੂੰ ਪਾਪਾਕੁਰਾ ਲੇਬਰ ਕਮੇਟੀ ਵਿੱਚ ਵੱਖ-ਵੱਖ ਭੂਮਿਕਾਵਾਂ ‘ਤੇ ਨਿਯੁਕਤ ਕੀਤਾ ਗਿਆ ਸੀ। ਸਾਲ 2023/24 ਡਿਪਟੀ ਚੇਅਰਮੈਨ, 2025 ਵਿੱਚ ਕਾਰਜਕਾਰੀ ਚੇਅਰਮੈਨ ਨਿਯੁਕਤ ਹਨ। ਉਨ੍ਹਾਂ ਵੱਲੋਂ ਭਾਰਤੀ ਅਤੇ ਪੰਜਾਬੀ ਭਾਈਚਾਰੇ ਨੂੰ ਵੋਟ ਪਾਉਣ ਦੀ ਬੇਨਤੀ ਕੀਤੀ ਜਾਂਦੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪਾਪਾਕੁਰਾ ਸਥਾਨਕ ਬੋਰਡ ਉਮੀਦਵਾਰ ਬਣ ਕੇ ਭਾਈਚਾਰੇ ਦੀ ਆਵਾਜ਼ ਵਜੋਂ ਲੋਕਲ ਬੋਰਡ ‘ਚ ਤੁਹਾਨੂੰ ਪੇਸ਼ ਆਉਂਦੀਆਂ ਸਮੱਸਿਆਵਾਂ ਨੂੰ ਰੱਖਣਗੇ।
Home Page ਰਣਬੀਰ ਪਾਬਲਾ ਪਾਪਾਕੁਰਾ ਤੋਂ ਲੋਕਲ ਬੋਰਡ ਲਈ ਚੋਣਾਂ ‘ਚ ਲਵ ਪਾਪਾਕੁਰਾ ਦੇ...







