ਰਾਸ਼ਟਰੀ ਇੰਡੀਅਨ ਮਿਲਟਰੀ ਕਾਲਜ ‘ਚ ਦਾਖਲੇ ਲਈ ਇਮਤਿਹਾਨ ਦੀਆਂ ਤਾਰੀਕਾਂ ਦਾ ਐਲਾਨ

ਚੰਡੀਗੜ੍ਹ (ਏਜੰਸੀ) – ਰਾਸ਼ਟਰੀ ਇੰਡੀਅਨ ਮਿਲਟਰੀ ਕਾਲਜ, ਦੇਹਰਾਦੂਨ. (ਆਰ. ਆਈ. ਐਮ. ਸੀ.) ਦੇ ਜੁਲਾਈ, 2013 ਟਰਮ ਦੇ ਦਾਖਲੇ ਲਈ ਅਗਲਾ ਇਮਲਾਲਾ ਲਾਜਪਤ ਰਾਏ ਭਵਨ, ਸੈਕਟਰ 15, ਚੰਡੀਗੜ੍ਹ ਵਿਖੇ 1 ਦਸੰਬਰ ਅਤੇ 2 ਦਸੰਬਰ 2012 ਨੂੰ ਹੋਵੇਗਾ।
ਇਥੇ ਇਸ ਗੱਲ ਦੀ ਜਾਣਕਾਰੀ ਦਿੰਦਿਆਂ ਡਾਇਰੈਕਟੋਰੇਟ ਸੈਨਿਕ ਭਲਾਈ, ਪੰਜਾਬ ਨੇ ਦੱਸਿਆ ਕਿ ਆਰ. ਆਈ. ਐਮ. ਸੀ. ਦੇ ਦਾਖਲੇ ਲਈ ਕੇਵਲ ਯੋਗ ਲੜਕੇ ਹੀ ਬਿਨੈ-ਪੱਤਰ ਭੇਜ ਸਕਦੇ ਹਨ। ਉਮੀਦਵਾਰ ਦੀ ਉਮਰ 2 ਜੁਲਾਈ, 2000 ਤੋਂ ਪਹਿਲੀ ਜਨਵਰੀ, 2002 ਦੇ ਵਿਚਕਾਰ ਹੋਵੇ। ਉਮੀਦਵਾਰ ਕਿਸੇ ਵੀ ਮਾਨਤਾ ਪ੍ਰਾਪਤ ਸਕੂਲ ਵਿੱਚ 7ਵੀਂ ਜਮਾਤ ਵਿੱਚ ਪੜਖ਼ਦਾ ਹੋਵੇ ਜਾਂ 7ਵੀਂ ਪਾਸ ਹੋਵੇ। ਚੁਣੇ ਉਮੀਦਵਾਰਾਂ ਨੂੰ 8ਵੀਂ ਜਮਾਤ ਵਿੱਚ ਦਾਖਲਾ ਦਿੱਤਾ ਜਾਵੇਗਾ। ਇਮਿਤਹਾਨ ਦੇ ਲਿਖਤੀ ਹਿੱਸੇ ਵਿੱਚ ਅੰਗਰੇਜ਼ੀ, ਹਿਸਾਬ ਅਤੇ ਸਧਾਰਨ ਗਿਆਨ ਦੇ ਤਿੰਨ ਪੇਪਰ ਹੋਣਗੇ। ਜਿਹੜੇ ਉਮੀਦਵਾਰ ਲਿਖਤੀ ਪ੍ਰੀਖਿਆ ਵਿੱਚ ਪਾਸ ਹੋਣਗੇ, ਉਨ੍ਹਾਂ ਦਾ ਵਾਈਵਾ-ਵੋਸ ਟੈਸਟ 05 ਅਪ੍ਰੈਲ, 2013 (ਵੀਰਵਾਰ) ਨੂੰ ਹੋਣਾ ਮਿਥਿਆ ਗਿਆ ਹੈ।
ਉਨ੍ਹਾਂ ਦੱਸਿਆ ਕਿ ਬਿਨੈ-ਪੱਤਰ, ਪ੍ਰਾਸਪੈਕਟ ਅਤੇ ਪੁਰਾਣੇ ਪ੍ਰਸ਼ਨ ਪੱਤਰ ਕਮਾਂਡੈਂਟ ਆਰ. ਆਈ. ਐਮ. ਸੀ. ਦੇਹਰਾਦੂਨ ਪਾਸੋਂ ਸਟੇਟ ਬੈਂਕ ਆਫ ਇੰਡੀਆ ਤੇਲ ਭਵਨ (ਕੋਡ 1576) ਦੇਹਰਾਦੂਨ ਦੇ ਨਾਂ ਤੇ ਰਜਿਸਟਰ ਪੋਸਟ ਰਾਹੀਂ 400/- ਰੁਪਏ ਅਤੇ ਸਪੀਡ ਪੋਸਟ ਲਈ 450/- ਰੁਪਏ ਦੇ ਭੁਗਤਾਨ ਅਤੇ ਅਨੁਸੂਚਿਤ ਜਾਤੀ/ਅਨੁਸੂਚਿਤ ਜਨਜਾਤੀ ਲਈ ਰਜਿਸਟਰ ਪੋਸਟ ਲਈ 355/- ਅਤੇ ਸਪੀਡ ਪੋਸਟ ਲਈ 405/- ਰੁਪਏ ਦਾ ਬੈਂਕ ਡਰਾਫਟ ਭੇਜ ਕੇ ਮੰਗਵਾਏ ਜਾ ਸਕਦੇ ਹਨ। ਅਰਜ਼ੀ ਦੋ ਪਰਤਾਂ ਵਿੱਚ ਹੋਵੇ, ਜਿਸ ਤੇ ਉਮਰ ਦਾ ਸਬੂਤ ਸਕੂਲ ਰਿਕਾਰਡਜ਼ ਜਾਂ ਮਿਊਂਸਪਲ ਜਨਮ ਰਜਿਸਟਰ ਵਿਚੋਂ ਹੋਵੇ ਅਤੇ ਉਮੀਦਵਾਰ ਦੀਆਂ ਤਿੰਨ ਤਸ਼ਦੀਕਸ਼ੁਦਾ ਫੋਟੋ ਨਾਲ ਨੱਥੀ ਹੋਣੀਆਂ ਚਾਹੀਦੀਆਂ ਹਨ।
ਉਨ੍ਹਾਂ ਹੋਰ ਦੱਸਿਆ ਕਿ ਮੁਕੰਮਲ ਅਰਜ਼ੀਆਂ ਦੂਹਰੀ ਪਰਤ ਵਿੱਚ ਡਾਇਰੈਕਟਰ, ਸੈਨਿਕ ਭਲਾਈ, ਪੰਜਾਬ ਪਾਸ 30 ਸੰਤਬਰ, 2012 ਤੱਕ ਪੁੱਜ ਜਾਣੀਆਂ ਚਾਹੀਦੀਆਂ ਹਨ। ਬਿਨੈ-ਪੱਤਰ ਪ੍ਰਾਪਤ ਕਰਨ ਦੀ ਆਖਰੀ ਮਿਤੀ 30-9-2012 ਹੈ।