ਲਿਟਲ ਇੰਡੀਆ ਵੱਲੋਂ ਪਾਪਾਟੋਏਟੋਏ ਵਿਖੇ 18 ਅਕਤੂਬਰ ਨੂੰ ‘ਦਿਵਾਲੀ ਫ਼ੈਸਟੀਵਲ 2025’ ਕਰਵਾਇਆ ਜਾ ਰਿਹਾ

ਪਾਪਾਟੋਏਟੋਏ, 29 ਸਤੰਬਰ – ਲਿਟਲ ਇੰਡੀਆ ਵੱਲੋਂ ਪਾਪਾਟੋਏਟੋਏ ਵਿਖੇ 18 ਅਕਤੂਬਰ ਦਿਨ ਸ਼ਨੀਵਾਰ ਨੂੰ ‘ਦਿਵਾਲੀ ਫ਼ੈਸਟੀਵਲ 2025’ ਓਟਾਰਾ-ਪਾਪਾਟੋਏਟੋਏ ਲੋਕਲ ਬੋਰਡ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ। ਅੱਜ ਇੱਥੇ ਸਥਿਤ ਹਵਾਈ ਰੈਸਟੋਰੈਂਟ ਵਿਖੇ ‘ਦਿਵਾਲੀ ਫ਼ੈਸਟੀਵਲ 2025’ ਦੇ ਪ੍ਰਬੰਧਕਾਂ ਵੱਲੋਂ ਇਸ ਦਾ ਪੋਸਟਰ ਸਥਾਨਕ ਭਾਈਚਾਰੇ ਅਤੇ ਮੀਡੀਆ ਦੀ ਹਾਜ਼ਰੀ ਵਿੱਚ ਜਾਰੀ ਕੀਤਾ ਗਿਆ। ਇਸ ‘ਦਿਵਾਲੀ ਫ਼ੈਸਟੀਵਲ 2025’ ਦੇ ਪੋਸਟਰ ਰਿਲੀਜ਼ ਮੌਕੇ ਡਾ. ਪ੍ਰੀਤ ਹੁਣਾ ਨੇ ਦਿਵਾਲੀ ਫ਼ੈਸਟੀਵਲ ਬਾਰੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ‘ਦਿਵਾਲੀ ਫ਼ੈਸਟੀਵਲ 2025’ 27 ਚਾਰਲਸ ਸਟਰੀਟ ਦੀ ਕਾਰ ਪਾਰਕਿੰਗ, ਪਾਪਾਟੋਏਟੋਏ ਵਿਖੇ ਸਵੇਰੇ 10.00 ਵਜੇ ਤੋਂ ਲੈ ਕੇ ਰਾਤ ਦੇ 8.00 ਵਜੇ ਤੱਕ ਚੱਲੇਗਾ। ਜਿਸ ਵਿੱਚ ਰੰਗਾ ਰੰਗ ਸਭਿਆਚਾਰਕ ਪ੍ਰੋਗਰਾਮ ਦੇ ਨਾਲ ਗਾਇਕਾ ਮਿਹਰ ਵਾਣੀ ਵੱਲੋਂ ਲਾਈਵ ਸਿੰਗਿਗ ਦੇ ਨਾਲ-ਨਾਲ ਗਿੱਧਾ, ਭੰਗੜਾ, ਬਾਲੀਵੁੱਡ ਡਾਂਸ, ਪੈਸਫਿਕਾ ਗਰੁੱਪ ਟ੍ਰਡੀਸ਼ਨਲ ਤੇ ਚਾਈਨਿਜ਼ ਪ੍ਰਫਾਰਮੈਂਸ ਅਤੇ ਹੋਰ ਸਭਿਆਚਾਰਕ ਪ੍ਰੋਗਰਾਮ ਦੀਆਂ ਪੇਸ਼ਕਾਰੀਆਂ ਹੋਣਗੀਆਂ। ਇਸ ਤੋਂ ਇਲਾਵਾ ਫੂਡ ਐਂਡ ਰਿਟੇਲਰ ਸਟਾਲ ਅਤੇ ਸਪਾਂਸਰਸ਼ਿਪ ਦਾ ਮੌਕਾ ਵੀ ਦਿੱਤਾ ਜਾ ਰਿਹਾ ਹੈ। ਜੈੱਗ ਸਿੱਧੂ ਨੇ ਕਿਹਾ ਕਿ ‘ਦਿਵਾਲੀ ਫ਼ੈਸਟੀਵਲ 2025’ ਵਿੱਚ ਸਾਰੇ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚ ਕੇ ‘ਦਿਵਾਲੀ ਫ਼ੈਸਟੀਵਲ 2025’ ਦੀ ਰੌਣਕ ਵਧਾਓ। ਇਸ ਫ਼ੈਸਟੀਵਲ ਨੂੰ ਵੱਡੀ ਗਿਣਤੀ ਵਿੱਚ ਅਦਾਰਿਆਂ ਤੇ ਕਾਰੋਬਾਰੀਆਂ ਵੱਲੋਂ ਸਪਾਂਸਰ ਕੀਤਾ ਜਾ ਰਿਹਾ ਹੈ।
‘ਦਿਵਾਲੀ ਫ਼ੈਸਟੀਵਲ 2025’ ਸੰਬੰਧੀ ਤੁਸੀਂ ਡਾ. ਪ੍ਰੀਤ ਨਾਲ 021 125 6356 ਅਤੇ ਜੈੱਗ ਸਿੱਧੂ ਨਾਲ 022 378 7400 ਉੱਤੇ ਫ਼ੋਨ ਕਰਕੇ ਕਿਸੇ ਤਰ੍ਹਾਂ ਦੀ ਵੀ ਜਾਣਕਾਰੀ ਹਾਸਲ ਕਰ ਸਕਦੇ ਹੋ। ‘ਦਿਵਾਲੀ ਫ਼ੈਸਟੀਵਲ 2025’ ਈਵੈਂਟ ਨੂੰ ਪਾਲ ਪ੍ਰੋਡਕਸ਼ਨ ਵੱਲੋਂ ਮੈਨੇਜਡ ਕੀਤਾ ਜਾ ਰਿਹਾ ਹੈ, ਤੁਸੀਂ ‘ਦਿਵਾਲੀ ਫ਼ੈਸਟੀਵਲ 2025’ ਦੇ ਮੈਨੇਜ ਸੰਬੰਧੀ ਪਾਲ ਪ੍ਰੋਡਕਸ਼ਨ ਨਾਲ 021 888 451 ਉੱਤੇ ਸੰਪਰਕ ਕਰ ਸਕਦੇ ਹੋ।
ਸਥਾਨ ਮੀਡੀਆ ਵੱਲੋਂ ਕੂਕ ਪੰਜਾਬੀ ਸਮਾਚਾਰ ਤੋਂ ਸ. ਅਮਰਜੀਤ ਸਿੰਘ, ਰੇਡੀਓ ਸਪਾਈਸ ਤੋਂ ਨਵਤੇਜ ਰੰਧਾਵਾ, ਐਨਜ਼ੈੱਡ ਤਸਵੀਰ ਤੋਂ ਸ੍ਰੀ, ਨਰਿੰਦਰ ਸਿੰਗਲਾ, ਪਾਲ ਪ੍ਰੋਡਕਸ਼ਨ ਤੋਂ ਹਰਪਾਲ ਪਾਲ, ਮਹਿਕੇ ਵਤਨ ਤੋਂ ਹਰਦੇਵ ਬਰਾੜ ਅਤੇ ਡੇਲੀ ਖ਼ਬਰ ਤੋਂ ਸ਼ਰਨ ਸਿੰਘ ਹਾਜ਼ਰ ਸਨ।