ਕੈਂਪ ‘ਚ 25 ਪਲਾਜ਼ਮਾ ਅਤੇ 62 ਬਲੱਡ ਡੋਨਰਜ਼ ਨੇ ਆਪਣਾ ਹਿੱਸਾ ਪਾਇਆ







ਹੈਮਿਲਟਨ, 4 ਸਤੰਬਰ (ਕੂਕ ਪੰਜਾਬੀ ਸਮਾਚਾਰ) – ਅੱਜ ਵਾਇਕਾਟੋ ਸ਼ਹੀਦ-ਏ-ਆਜ਼ਮ ਭਗਤ ਸਿੰਘ ਸਪੋਰਟਸ ਐਂਡ ਕਲਚਰ ਟਰੱਸਟ, ਹੈਮਿਲਟਨ ਵੱਲੋਂ 14ਵਾਂ ਖ਼ੂਨਦਾਨ ਕੈਂਪ ਡਾ. ਹਰਜੀਤ ਸਿੰਘ ਬੱਸਨ ਦੀ ਨਿੱਘੀ ਯਾਦ ਵਿੱਚ ਲਗਾਇਆ ਗਿਆ। ਇਸ ਕੈਂਪ ਦਾ ਉਦਘਾਟਨ ਸ. ਗੁਰਪ੍ਰੀਤ ਸਿੰਘ ਬੱਸਨ ਨੇ ਕੀਤਾ। ਇਸ ਮੌਕੇ ਡਾ. ਲਖਵਿੰਦਰ ਕੌਰ ਸੰਧੂ ਤੇ ਪਰਮਜੀਤ ਸਿੰਘ ਪਰਿਹਾਰ (ਚੇਅਰਮੈਨ), ਮਦਨਜੀਤ ਸਿੰਘ ਬੰਗੇ (ਕੰਟਰੀ ਸੈਕਸ਼ਨ), ਕਾਲਾ ਸਿੰਘ ਸਿੱਧੂ, ਜ਼ਿੰਦੀ ਔਜਲਾ ਮੁਠੱਡਾ, ਹਰਪ੍ਰੀਤ ਸਿੰਘ ਨੀਟਾ (ਚੇਅਰਮੈਨ ਹੈਮਿਲਟਨ ਟੈਕਸੀ ਸੁਸਾਇਟੀ), ਨਵਦੀਪ ਕੋਰ (ਹੈਮਿਲਟਨ ਲੇਕ ਅਕਾਊਟਿੰਗ), ਸ. ਸੁੱਚਾ ਸਿੰਘ ਰੰਧਾਵਾ ਅਤੇ ਹੈਮਿਲਟਨ ਵਾਸੀਆਂ ਵੱਲੋਂ ਵੱਡੀ ਗਿਣਤੀ ਵਿੱਚ ਹਿੱਸਾ ਲੈ ਕੇ ਬਲੱਡ ਬੈਂਕ ਨੂੰ ਖ਼ੂਨ ਅਤੇ ਪਲਾਜ਼ਮਾ ਦਾਨ ਕੀਤਾ ਗਿਆ। ਇਸ ਕੈਂਪ ‘ਚ 25 ਪਲਾਜ਼ਮਾ ਤੇ 62 ਬਲੱਡ ਡੋਨਰਜ਼ ਨੇ ਹਿੱਸਾ ਲੈ ਕੇ ਖ਼ੂਨਦਾਨ ਕੀਤਾ।
ਇਸ ਖ਼ੂਨਦਾਨ ਕੈਂਪ ਦੀ ਅਗਵਾਈ ਸ. ਜਰਨੈਲ ਸਿੰਘ ਰਾਹੋਂ (ਪ੍ਰਧਾਨ) ਨੇ ਆਪਣੀ ਸੁਚੱਜੀ ਦੇਖ ਰੇਖ ਵਿੱਚ ਕੀਤੀ, ਕੈਂਪ ਦੇ ਇੰਚਾਰਜ ਮੁਕੇਸ਼ ਕੁਮਾਰ (ਬੱਗਾ) ਸਨ। ਇਸ ਮੌਕੇ ਕੈਂਪ ‘ਚ ਟੀਮ ਦਾ ਹੌਸਲਾ ਵਧਾਉਣ ਲਈ ਡਾਕਟਰ ਲਖਵਿੰਦਰ ਕੌਰ ਸੰਧੂ, ਗੁਰਪ੍ਰੀਤ ਬੱਸਨ, ਸ. ਪਰਮਜੀਤ ਸਿੰਘ ਪਰਿਹਾਰ, ਮਦਨਜੀਤ ਬੰਗੇ, ਸੁੱਚਾ ਸਿੰਘ ਰੰਧਾਵਾ, ਕਾਲਾ ਸਿੰਘ ਸਿੱਧੂ, ਰਵੀ ਖੱਟਰ ਉਚੇਚੇ ਤੌਰ ‘ਤੇ ਪੁੱਜੇ। ਇਸ ਮੌਕੇ ਵਾਇਕਾਟੋ ਵਰੀਏਰਸ, ਹੈਮਿਲਟਨ ਟੈਕਸੀ ਸੋਸਾਇਟੀ, ਕੰਟਰੀ ਸੈਕਸ਼ਨ ਇੰਡੀਅਨ ਐਸੋਸੀਏਸ਼ਨ ਦੇ ਮੈਂਬਰਸ ਵੀ ਹਾਜ਼ਰ ਸਨ।
ਟਰੱਸਟ ਮੈਂਬਰਾਂ ‘ਚੋਂ ਅਤੁੱਲ ਸ਼ਰਮਾ, ਸੰਦੀਪ ਕਲਸੀ, ਸਰਬਜੀਤ ਸ਼ੇਖ਼ੂਪੁਰੀਆ, ਗੁਰਵਿੰਦਰ ਸਿੰਘ, ਗੁਰਪ੍ਰੀਤ ਸਿੰਘ ਢੱਡਾ, ਜਤਿੰਦਰ ਸਿੰਘ, ਪਰਮਵੀਰ ਕੌਰ ਗਿੱਲ, ਕਿਰਨ ਕੁਮਾਰੀ (ਬੱਗਾ), ਹਰਜੀਤ ਕੌਰ, ਹਾਰਦੀਪਕ ਕੌਰ, ਆਕਾਸ਼, ਵਿਕਾਸ ਕੋਹਲੀ, ਸ਼ਿਖਾ ਦੱਤਾ, ਹਰਚੰਦ ਸਿੰਘ , ਰਣਜੀਤ ਸਿੰਘ, ਕਰਮਜੀਤ ਕੌਰ, ਪਰਮਿੰਦਰ ਕੌਰ, ਗੁਰਪ੍ਰੀਤ ਸਿੰਘ, ਰਾਜਾ ਢੱਟ (ਅੰਤਰਰਾਸ਼ਟਰੀ ਕਬੱਡੀ ਖਿਡਾਰੀ), ਬਾਬਾ ਗੁਰਕੀਰਤਨ ਸਿੰਘ, ਵਰਮਾ ਜੀ, ਬਲਵੀਰ ਸਿੰਘ, ਸੋਨੂੰ ਬਰਾੜ ਆਦਿ ਸ਼ਾਮਿਲ ਸਨ।
ਮੀਡੀਆ ਵੱਲੋਂ ਰੇਡੀਓ ਸਪਾਈਸ ਤੇ ਸਿੰਘ ਮੀਡੀਆ ਵੀ ਹਾਜ਼ਰ ਸਨ। ਟਰੱਸਟ ਮਿਠਾਈ ਵਾਲਾ ਹੈਮਿਲਟਨ ਤੋਂ ਵਿਸ਼ਾਲ ਸੋਲੰਕੀ, ਫਰੈਂਕਟਨ ਫਰੈੱਸ਼ ਹੈਮਿਲਟਨ ਤੋਂ ਜੀਵਨ ਤੇ ਸੰਨੀ ਸਿੰਘ, ਪਰਮਵੀਰ ਕੌਰ ਗਿੱਲ ਅਤੇ ਸਾਰਿਆਂ ਦਾ ਡੋਨਰਜ਼ ਵਾਸਤੇ ਰਿਫਰੈਸ਼ਮੈਂਟ ਦੇਣ ਲਈ ਪ੍ਰਬੰਧਕਾਂ ਵੱਲੋਂ ਬਹੁਤ ਬਹੁਤ ਧੰਨਵਾਦ ਕੀਤਾ ਗਿਆ।
ਇਸ ਮੌਕੇ 27 ਸਤੰਬਰ ਨੂੰ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਨੂੰ ਮਨਾਉਣ ਸਬੰਧੀ ਪੋਸਟਰ ਵੀ ਜਾਰੀ ਕੀਤਾ ਗਿਆ ਤੇ ਪੰਜਾਬ ਵਿੱਚ ਹੜ੍ਹਾਂ ਕਾਰਣ ਹੋਈ ਤਬਾਹੀ ‘ਤੇ ਟਰੱਸਟ ਵੱਲੋਂ ਇਸ ਮੁਸੀਬਤ ਵਿੱਚ ਪੰਜਾਬ ਵਾਸੀਆਂ ਨਾਲ ਹਮਦਰਦੀ ਪ੍ਰਗਟਾਈ ਗਈ ਅਤੇ ਪ੍ਰਬੰਧਕਾਂ ਨੇ ਕਿਹਾ ਕਿ ਟਰੱਸਟ ਵੱਲੋਂ ਹੜ੍ਹ ਪੀੜਤਾਂ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ। ਅੰਤ ‘ਚ ਸ. ਜਰਨੈਲ ਸਿੰਘ ਰਾਹੋਂ ਨੇ ਆਏ ਹੋਏ ਸਾਰਿਆਂ ਦਾ ਧੰਨਵਾਦ ਕੀਤਾ ਤੇ 26 ਮਾਰਚ 2026 ਨੂੰ 15ਵੇਂ ਬਲੱਡ ਡੋਨੇਸ਼ਨ ਕੈਂਪ ‘ਤੇ ਮੁੜ ਮਿਲਣ ਦੇ ਵਾਅਦੇ ਨਾਲ ਸਾਰਿਆਂ ਦਾ ਧੰਨਵਾਦ ਕਰਦਿਆਂ ਕੈਂਪ ਦੀ ਸਮਾਪਤੀ ਕੀਤੀ।
Home Page ਵਾਇਕਾਟੋ ਸ਼ਹੀਦ-ਏ-ਆਜ਼ਮ ਭਗਤ ਸਿੰਘ ਸਪੋਰਟਸ ਐਂਡ ਕਲਚਰ ਟਰੱਸਟ (ਹੈਮਿਲਟਨ) ਵੱਲੋਂ 14ਵਾਂ ਖ਼ੂਨਦਾਨ...







