

ਪਾਪਾਟੋਏਟੋਏ (ਆਕਲੈਂਡ), 22 ਅਗਸਤ – ਸਥਾਨ ਪੰਜਾਬੀ ਗਾਇਕ ਸਥਾਨ ਪੰਜਾਬੀ ਗਾਇਕ ਦੀਪਾ ਡੂਮੇਲੀ ਆਪਣਾ ਨਵਾਂ ਪੰਜਾਬੀ ਦੋਗਾਣਾ ‘ਜੱਟੀ ਦੀ ਡਿਮਾਂਡ’ ਲੈ ਕੇ ਹਾਜ਼ਰ ਹੋਏ ਹਨ। ਗਾਇਕ ਦੀਪਾ ਡੂਮੇਲੀ ਦੇ ਇਸ ਗਾਣੇ ਨੂੰ ਅੱਜ ਰੇਡੀਓ ਸਪਾਈਸ ਦੇ ਵਿਹੜੇ ਵਿਖੇ ਸਥਾਨ ਪੰਜਾਬੀ ਮੀਡੀਆ, ਪੰਜਾਬੀ ਗਾਇਕ ਹਰਦੇਵ ਮਾਹੀ ਨੰਗਲ ਅਤੇ ਹੋਰ ਪਤਵੰਤੇ ਸੱਜਣਾਂ ਦੀ ਹਾਜ਼ਰੀ ਵਿੱਚ ਗਾਣੇ ਨੂੰ ਦੁਨੀਆ ਭਰ ਵਿੱਚ ਸਰੋਤਿਆਂ ਲਈ ਰਿਲੀਜ਼ ਕੀਤਾ ਗਿਆ। ਗਾਇਕ ਦੀਪਾ ਡੂਮੇਲੀ ਦੇ ਦੱਸਿਆ ਕਿ ਉਨ੍ਹਾਂ ਨੇ ਇਹ ਗਾਣਾ ਇਸੇ ਸਾਲ ਆਪਣੀ ਪੰਜਾਬ ਫੇਰੀ ਦੌਰਾਨ ਰਿਕਾਰਡ ਕਰਵਾਇਆ ਸੀ।
ਗਾਣੇ ‘ਜੱਟੀ ਦੀ ਡਿਮਾਂਡ’ ਨੂੰ ਗਾਇਕ ਦੀਪਾ ਡੂਮੇਲੀ ਦੇ ਨਾਲ ਗਾਇਕਾ ਹਰਮਨ ਨੂਰ ਨੇ ਗਾਇਆ ਹੈ। ਗਾਣੇ ਵਿੱਚ ਗਾਇਕ ਦੀਪਾ ਡੂਮੇਲੀ ਦੇ ਨਾਲ ਏਅਸ਼ਾ ਲਾਖਾ ਨੇ ਅਦਾਕਾਰੀ ਕੀਤੀ ਹੈ। ਗਾਣੇ ਨੂੰ ਗਿੱਲ ਮੋਗੇ ਵਾਲੇ (ਐਨਜ਼ੈੱਡ) ਨੇ ਲਿਖਿਆ ਹੈ, ਮਿਊਜ਼ਿਕ ਜੈਤੀ ਸਾਲਿਆ (ਗਾਇਕ ਦੀਪਾ ਡੂਮੇਲੀ ਦਾ ਪੁੱਤਰ ਹੈ) ਨੇ ਦਿੱਤਾ ਹੈ। ਮਿਕਸਰ ਤੇ ਵੋਕਲ ਟਿਊਨਰ ਆਰ. ਸੋਢੀ ਦਾ, ਵੀਡੀਓ ਡਾਇਰੈਕਟਰ ਰਾਜੇਸ਼ ਕਲਸੀ ਹਨ। ਅਸਿਸਟੈਂਟ ਡਾਇਰੈਕਟਰ/ਐਡੀਟਰ ਰਿਦਮ ਕਲਸੀ, ਡੀਓਪੀ ਬਾਵਾ, ਲੇਬਲ ਡੂਮੇਲੀ ਮੀਡੀਆ, ਡਿਜੀਟਲ ਪਾਰਟਨਰ ਸਿੰਮ ਮੀਡੀਆ ਅਤੇ ਪਬਲਿਸਿਟੀ ਡਿਜ਼ਾਈਨ ਐਸਡੀ ਕ੍ਰਿਏਸ਼ਨ ਹਨ।
ਇਸ ਮੌਕੇ ਪੰਜਾਬੀ ਗਾਇਕ ਹਰਦੇਵ ਮਾਹੀ ਨੰਗਲ, ਲੇਖਕ ਤੇ ਗਾਇਕ ਸੱਤਾ ਵੈਰੋਵਾਲੀਆ, ਅਮਰਜੀਤ ਸਿੰਘ (ਐਡੀਟਰ ਕੂਕ ਪੰਜਾਬੀ ਸਮਾਚਾਰ), ਨਵਤੇਜ ਰੰਧਾਵਾ (ਰੇਡੀਓ ਸਪਾਈਸ), ਸ਼ਰਨ ਸਿੰਘ (ਡੇਲੀ ਖ਼ਬਰੀ), ਨਰਿੰਦਰ ਸਿੰਗਲਾ (ਐਨਜ਼ੈੱਡ ਤਸਵੀਰ), ਹਰਦੇਵ ਬਰਾੜ (ਮਹਿਕ ਏ ਵਤਨ), ਹੈਮਿਲਟਨ ਤੋਂ ਰਾਣੀ ਤੇ ਉਨ੍ਹਾਂ ਦੇ ਨਾਲ ਹੋਰ ਬੀਬੀਆਂ ਪਹੁੰਚੀਆਂ, ਗਾਇਕ ਤੇ ਲੇਖਕ ਅਮਰਜੀਤ ਲੱਖਾ, ਅਜੀਤ ਸਿੰਘ ਸੈਣੀ, ਸਤਨਾਮ ਅਤੇ ਹੋਰ ਸਜਣ ਹਾਜ਼ਰ ਸਨ।
Home Page ਸਥਾਨ ਪੰਜਾਬੀ ਗਾਇਕ ਦੀਪਾ ਡੂਮੇਲੀ ਦਾ ਨਵਾਂ ਗਾਣਾ ‘ਜੱਟੀ ਦੀ ਡਿਮਾਂਡ’ ਰਿਲੀਜ਼







