ਸਪੈਸ਼ਲਿਸਟ ਡਾਕਟਰਾਂ ਦੀ ਪਹਿਲੀ ਵਾਕ-ਇਨ-ਇੰਟਰਵਿਊ ੧੭ ਸਤੰਬਰ ਨੂੰ

ਚੰਡੀਗੜ੍ਹ, 6 ਸਤੰਬਰ (ਏਜੰਸੀ) – ਪੰਜਾਬ ਦੇ ਲੋਕਾਂ ਤੱਕ ਬੇਹਤਰ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਅਤੇ ਡਾਕਟਰਾਂ ਦੀ ਘਾਟ ਨੂੰ ਪੂਰਾ ਕਰਨ ਲਈ ਇੱਕ ਵਿਸ਼ੇਸ਼ ਸਲੈਕਸ਼ਨ ਕਮੇਟੀ ਦੁਆਰਾ ਸਪੈਸ਼ਲਿਸਟ ਡਾਕਟਰਾਂ ਦੀ ਪਹਿਲੀ ਵਾਕ-ਇਨ-ਇੰਟਰਵਿਊ…… 17 ਸਤੰਬਰ 2012 ਨੂੰ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ, ਅਜੀਤਗੜ੍ਹ (ਮੋਹਾਲੀ) ਵਿਖੇ ਕਰਵਾਈ ਜਾ ਰਹੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਸਿਹਤ ਵਿਭਾਗ ਦੇ ਡਾਇਰੈਕਟਰ ਡਾ. ਜੇ. ਪੀ. ਸਿੰਘ ਨੇ ਕਿਹਾ ਕਿ 28 ਅਗਸਤ 2012 ਨੂੰ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠ ਹੋਈ ਕੈਬਨਿਟ ਮੀਟਿੰਗ ਵਿੱਚ ਇਹ ਫੈਸਲਾ ਲਿਆ ਗਿਆ ਸੀ ਕੀ ਹੁਣ ਤੋਂ ਸਪੈਸ਼ਲਿਸਟ ਡਾਕਟਰਾਂ ਦੀ ਭਰਤੀ ਕਰਨ ਲਈ ਹਰੇਕ ਮਹੀਨੇ ਦੀ 16 ਤਰੀਖ ਨੂੰ ਇੱਕ ਵਾਕ-ਇਨ-ਇੰਟਰਵਿਊ ਕਰਵਾਈ ਜਾਏਗੀ। ਕੈਬਨਿਟ ਵੱਲੋਂ ਸਪੈਸ਼ਲਿਸਟ ਡਾਕਟਰਾਂ ਦੀਆਂ ਭਰਤੀਆਂ ਨੂੰ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੇ ਅਧਿਕਾਰ ਖੇਤਰ ਤੋਂ ਬਾਹਰ ਕੱਢਕੇ ਇੱਕ ਵਿਸ਼ੇਸ਼ ਸਲੈਕਸ਼ਨ ਕਮੇਟੀ ਨੂੰ ਸੌਂਪ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਫੈਸਲਾ ਲਿਆ ਗਿਆ ਸੀ ਕਿ ਹੁਣ ਇਹ ਭਰਤੀਆਂ ਵਾਕ-ਇਨ-ਇੰਟਰਵਿਊ ਅਤੇ ਕੈਂਪਸ ਪਲੇਸਮੈਂਟ ਦੁਆਰਾ ਕੀਤੀਆਂ ਜਾਣਗੀਆਂ ਡਾ. ਜੇ. ਪੀ. ਸਿੰਘ ਨੇ ਦੱਸਿਆ ਕਿ ਵੱਖ-ਵੱਖ ਸਪੈਸ਼ਲਿਟੀਆਂ ਜਿਵੇਂ ਕਿ ਅਨੈਸਥੀਸੀਆ ਵਿੱਚ 60, ਗਾਇਨੀ 48, ਪੈਡੀਐਟ੍ਰਿਕ 127, ਰੇਡੀਓਲੋਜ਼ੀ 37, ਸਰਜਰੀ 23, ਮੈਡੀਸਿਨ 39, ਫੈਜੀਚਾਇਟ੍ਰੀ 23, ਪੈਥੋਲੋਜੀ 8, ਐਥੋਪੈਡੀਕਸ 9, ਟੀ. ਬੀ. ਐਂਡ ਚੈਹਸਟ, ਐਥੈਲਮੋਲੋਜੀ 4, ਸਕਿਨ 2, ਈ. ਐਨ. ਟੀ. ਵਿੱਚ 1 ਅਤੇ ਕਮਿਊਨਿਟੀ ਮੈਡੀਸਿਨ 2 ਵਿੱਚ ਪਈਆਂ ਖਾਲੀ ਅਸਾਮੀਆਂ ਹੁਣ ਇਨ੍ਹਾਂ ਵਾਕ-ਇਨ-ਇੰਟਰਵਿਊ ਦੁਆਰਾ ਜਲਦੀ ਹੀ ਭਰ ਦਿੱਤੀਆਂ ਜਾਣਗੀਆਂ ਜਿਸ ਨਾਲ ਸਿਹਤ ਸੇਵਾਵਾਂ ਦਾ ਪੱਧਰ ਹੋਰ ਉੱਚਾ ਚੁੱਕਿਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਚਾਹਵਾਨ ਉਮੀਦਵਾਰ ਹੁਣ ਸਿੱਧੇ ਵਾਕ-ਇਨ-ਇੰਟਰਵਿਊ ਵਿੱਚ ਭਾਗ ਲੈ ਸਕਦੇ ਹਨ। ਉਨ੍ਹਾਂ ਕਿਹਾ ਕੀ ਇਹ ਵਾਕ-ਇਨ-ਇੰਟਰਵਿਊਜ਼ ਦੀ ਕ੍ਰੀਟੇਰਿਆ ਬੜ੍ਹੇ ਪਾਰਦਰਸ਼ੀ ਤਰੀਕੇ ਨਾਲ ਨਿਸ਼ਚਿਤ ਕੀਤਾ ਗਿਆ ਹੈ।