
ਪਾਪਾਟੋਏਟੋਏ , 2 ਨਵੰਬਰ 2024 – ਇੱਥੇ ਕੋਲਮਰ ਰੋਡ ਵਿਖੇ ਪੈਂਦੇ ਗੁਰਦੁਆਰਾ ਸ਼੍ਰੀ ਦਸਮੇਸ਼ ਦਰਬਾਰ ਸਾਹਿਬ ਵੱਲੋਂ ਚਲਾਏ ਜਾਂਦੇ ਸ਼੍ਰੀ ਦਸਮੇਸ਼ ਦਰਬਾਰ ਪੰਜਾਬੀ ਸਕੂਲ ਵਿਖੇ 5ਵਾਂ ਪੰਜਾਬੀ ਭਾਸ਼ਾ ਹਫ਼ਤਾ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਜਿਸ ਵਿੱਚ ਬੱਚਿਆਂ ਅਤੇ ਅਧਿਆਪਕਾਂ ਵੱਲੋਂ ਕੂਕ ਪੰਜਾਬੀ ਸਮਚਾਰ ਦੇ ਕੂਕ ਟੀਵੀ ਨੂੰ ਪੰਜਾਬੀ ਭਾਸ਼ਾ ਵਿੱਚ ਲਿਖਤੀ ਅਤੇ ਬੋਲ ਕੇ ਸੰਦੇਸ਼ ਦੇਣ ਲਈ ਬੱਚਿਆਂ ਵਿੱਚ ਭਾਰੀ ਉਤਸ਼ਾਹ ਵੇਖਣ ਨੂੰ ਮਿਿਲਆ।







