ਸਾਹਿਬਜ਼ਾਦਾ ਅਜੀਤ ਸਿੰਘ ਅਕੈਡਮੀ ਰੋਪੜ, ਬਾਰ੍ਹਵੀਂ ਜਮਾਤ ਸੀ. ਬੀ. ਐਸ. ਈ. ਦਾ ਸ਼ਾਨਦਾਰ ਨਤੀਜਾ

ਰੋਪੜ, ਮਈ 27 – 2013 ਰੋਪੜ ਦੇ ਨਾਮਵਰ ਰਿਹਾਇਸ਼ੀ ਸਕੂਲ ਸਾਹਿਬਜ਼ਾਦਾ ਅਜੀਤ ਸਿੰਘ ਅਕੈਡਮੀ, ਰੋਪੜ ਦੇ ਵਿਦਿਆਰਥੀਆਂ ਨੇ ਸਾਲ 2012-13 ਦੇ ਸੀ. ਬੀ. ਐਸ. ਈ. ਬਾਰ੍ਹਵੀਂ ਜਮਾਤ (ਮੈਡੀਕਲ ਅਤੇ ਨਾਨ-ਮੈਡੀਕਲ) ਦੇ ਨਤੀਜੇ ਵਿੱਚ ਚੰਗੀ ਕਾਰਗੁਜ਼ਾਰੀ ਦਿਖਾਈ। ਅਕੈਡਮੀ ਦੀ ਕੁਲ ਨਤੀਜਾ ੯੫ ਪ੍ਰਤੀਸ਼ਤ ਰਿਹਾ। ਸਕੂਲ ਵਿਚਲੀ ਪਾਸ ਪ੍ਰਤੀਸ਼ਤਤਾ ਦੇ ਅਨੁਸਾਰ ਸੁਖਪਾਲ ਸਿੰਘ ਨੇ 91.6 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਪ੍ਰਾਪਤ ਕੀਤਾ, ਵੈਸ਼ਾਲੀ ਜੈਨ ਨੇ 85.2 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਕ੍ਰਮਵਾਰ ਦੂਜਾ ਅਤੇ 84.8 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਪਵਨਦੀਪ ਸਿੰਘ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।
ਅਲੱਗ-ਅਲੱਗ ਵਿਸ਼ਿਆਂ ਵਿੱਚ ਵੀ ਵਿਦਿਆਰਥੀਆਂ ਨੇ ਵਧੀਆ ਕਾਰਗੁਜ਼ਾਰੀ ਦਿਖਾਉਂਦਿਆਂ ਕੰਪਿਊਟਰ ਸਾਇੰਸ 98 ਪ੍ਰਤੀਸ਼ਤ, ਹਿਸਾਬ, ਰਸਾਇਣ-ਵਿਗਿਆਨ ਅਤੇ ਅੰਗਰੇਜ਼ੀ ਵਿੱਚੋਂ ੯੫ ਪ੍ਰਤੀਸ਼ਤ, ਜੀਵ-ਵਿਗਿਆਨ ਵਿੱਚੋਂ 92 ਪ੍ਰਤੀਸ਼ਤ, ਸਰੀਰਕ ਸਿੱਖਿਆ ਵਿੱਚੋਂ 92 ਪ੍ਰਤੀਸ਼ਤ, ਭੌਤਿਕ-ਵਿਗਿਆਨ ਵਿੱਚੋਂ 81 ਪ੍ਰਤੀਸ਼ਤ, ਪੰਜਾਬੀ 81 ਪ੍ਰਤੀਸ਼ਤ ਅੰਕ ਹਾਸਲ ਕੀਤੇ। ਅਕੈਡਮੀ ਦੇ ਡਾਇਰੈਕਟਰ ਸੁਖਜਿੰਦਰ ਸਿੰਘ ਨੇ ਵਿਦਿਆਰਥੀਆਂ ਨੂੰ ਅਤੇ ਉਨ੍ਹਾਂ ਦੇ ਮਾਪਿਆਂ ਅਤੇ ਸਮੁੱਚੇ ਸਟਾਫ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਵਧੀਆ ਕਾਰਗੁਜ਼ਾਰੀ ਸਾਂਝੇ ਯਤਨਾਂ ਅਤੇ ਅਣਥੱਕ ਲਗਨ ਦਾ ਹੀ ਨਤੀਜਾ ਹੈ। ਪ੍ਰਿੰਸੀਪਲ ਰਾਜਨ ਚੋਪੜਾ ਨੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਵਿਦਿਆਰਥੀਆਂ ਦੀ ਲਗਨ ਮਿਹਨਤ ਤੇ ਸਿਰੜ ਦਾ ਹੀ ਨਤੀਜਾ ਹੈ ਜਿਨ੍ਹਾਂ ਵਿਦਿਅਕ ਮਾਹੌਲ ਨੂੰ ਅਪਣਾਉਂਦਿਆਂ ਹੋਇਆਂ ਘੋਰ-ਘਾਲਣਾ ਘਾਲੀ ਅਤੇ ਸ਼ਾਨਦਾਰ ਨਤੀਜੇ ਪ੍ਰਾਪਤ ਕੀਤੇ।