1 ਆਈ ਪੀ ਐਸ ਅਤੇ 4 ਪੀ ਪੀ ਐਸ ਅਧਿਕਾਰੀਆਂ ਦੇ ਤਬਾਦਲੇ

ਚੰਡੀਗੜ੍ਹ, 8 ਜਨਵਰੀ – ਪੰਜਾਬ ਸਰਕਾਰ ਨੇ ਅੱਜ ਇਕ ਹੁਕਮ ਜਾਰੀ ਕਰਕੇ ਇਕ ਆਈ ਪੀ ਐਸ ਅਤੇ ਚਾਰ ਪੀ ਪੀ ਐਸ ਅਧਿਕਾਰੀਆਂ ਦੇ ਤੁਰੰਤ ਪ੍ਰਭਾਵ ਨਾਲ ਤਬਾਦਲੇ ਕੀਤੇ ਹਨ। ਇਸ ਗੱਲ ਦੀ ਜਾਣਕਾਰੀ ਦਿੰਦਿਆ ਪੰਜਾਬ ਸਰਕਾਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਸਰਵ ਸ੍ਰੀ ਵਿਭਾ ਰਾਜ, ਆਈ ਪੀ ਐਸ ਨੂੰ ਡੀ ਆਈ ਜੀ/ਇੰਟ-2, ਪੰਜਾਬ, ਚੰਡੀਗੜ੍ਹ ਲਗਾਇਆ ਗਿਆ ਹੈ।
ਇਸੇ ਦੌਰਾਨ ਸ੍ਰੀ ਰਜਿੰਦਰ ਕੁਮਾਰ ਪੀ ਪੀ ਐਸ ਨੂੰ ਏ ਆਈ ਜੀ/ਹੈਡ ਕੁਆਟਰ, ਇੰਟ, ਪੰਜਾਬ, ਚੰਡੀਗੜ੍ਹ, ਅਸ਼ਵਨੀ ਕਪੂਰ ਪੀ ਪੀ ਐਸ ਨੂੰ ਏ ਆਈ ਜੀ/ਐਸ ਬੀ -3, ਇੰਟ, ਪੰਜਾਬ, ਚੰਡੀਗੜ੍ਹ, ਸੰਦੀਪ ਸ਼ਰਮਾ ਪੀ ਪੀ ਐਸ ਨੂੰ ਏ ਆਈ ਜੀ, ਐਫ ਆਈ ਯੂ-2 , ਇੰਟ, ਪੰਜਾਬ, ਚੰਡੀਗੜ੍ਹ ਅਤੇ ਮਨਮੋਹਨ ਸਿੰਘ, ਪੀ ਪੀ ਐਸ ਨੂੰ ਏ ਆਈ ਜੀ/ਐਸ ਐਸ ਓ ਸੀ, ਅੰਮ੍ਰਿਤਸਰ ਤੈਨਾਤ ਕੀਤਾ ਗਿਆ ਹੈ।