101 ਸਾਲਾ ਬੇਬੇ ਮਨ ਕੌਰ ਨੂੰ 100 ਮੀਟਰ ਦੌੜ ‘ਚ ਸੋਨੇ ਦ ਤਗਮਾ

ਆਕਲੈਂਡ – ਇੱਥੇ 24 ਅਪ੍ਰੈਲ ਨੂੰ ‘ਵਰਲਡ ਮਾਸਟਰਜ਼ ਗੇਮਜ਼’ ਦੌਰਾਨ 101 ਸਾਲਾ ਬੀਬੀ ਮਨ ਕੌਰ ਨੇ 100 ਪਲੱਸ ਵਰਗ ਵਿੱਚ ਸੋਨੇ ਦਾ ਤਗਮਾ ਆਪਣੇ ਨਾਮ ਕਰ ਲਿਆ।
ਚੈੱਸਟ ਨੰਬਰ 10001 ਦੀ ਬੀਬੀ ਮਨ ਕੌਰ ਆਪਣੇ ਵਰਗ ਵਿੱਚ ਇਕੱਲੇ ਹੀ ਦੌੜਾਕ ਸਨ ਅਤੇ ਉਨ੍ਹਾਂ ਨੇ 1.14.56 ਸੈਕੰਡ ਦੇ ਸਮੇਂ ਵਿੱਚ 100 ਮੀਟਰ ਦਾ ਪੈਂਡਾ ਤੈਅ ਕਰਕੇ ਸੋਨੇ ਦਾ ਤਗਮਾ ਜਿੱਤਿਆ।
ਬੀਬੀ ਮਾਨ ਕੌਰ ਦੇ ਪੁੱਤਰ . ਗੁਰਦੇਵ ਸਿੰਘ ਨੇ ਵੀ ਅੱਜ 75 ਪਲੱਸ ਉਮਰ ਵਰਗ ਦੀ 100 ਮੀਟਰ ਦੌੜ ਵਿੱਚ ਕਾਂਸੀ ਦਾ ਤਗਮਾ ਜਿੱਤਿਆ।