1300 ਹੋਰ ਅਮਰੀਕੀਆਂ ਨੂੰ ਨਿਗਲ ਗਿਆ ਕੋਰੋਨਾ

ਕੈਲੀਫੋਰਨੀਆ, 12 ਅਗਸਤ (ਹੁਸਨ ਲੜੋਆ ਬੰਗਾ) – ਲੰਘੇ ਦਿਨ ਕੋਰੋਨਾ ਵਾਇਰਸ ਨਾਲ 1300 ਹੋਰ ਅਮਰੀਕੀ ਮੌਤ ਦੇ ਮੂੰਹ ਵਿਚ ਜਾ ਪਏ। ਮੌਤਾਂ ਦੀ ਕੁੱਲ ਗਿਣਤੀ 1,67,749 ਹੋ ਗਈ ਹੈ ਜਦ ਕਿ ਪੀੜਤਾਂ ਦੀ ਗਿਣਤੀ ਵੱਧ ਕੇ 53,05,957 ਹੋ ਗਈ ਹੈ। ਜਿਨ੍ਹਾਂ ਵਿੱਚੋਂ 27,55,348 ਮਰੀਜ਼ ਠੀਕ ਹੋ ਚੁੱਕੇ ਹਨ। ਮਰੀਜ਼ਾਂ ਦੀ ਸਿਹਤਮੰਦ ਹੋਣ ਦੀ ਦਰ 94% ਤੇ ਮੌਤ ਦਰ 6% ਹੈ