14ਵੀਂ ਵਿਧਾਨ ਸਭਾ ਦੇ ਤੀਜੇ ਇਜਲਾਸ ਸਬੰਧੀ ਕੰਮਕਾਜ ਦਾ ਆਰਜ਼ੀ ਪ੍ਰੋਗਰਾਮ ਜਾਰੀ

ਚੰਡੀਗੜ੍ਹ, 10 ਦਸੰਬਰ – 14ਵੀਂ ਪੰਜਾਬ ਵਿਧਾਨ ਸਭਾ ਦੇ 17 ਦਸੰਬਰ, 2012 ਤੋਂ ਸ਼ੁਰੂ ਹੋਣ ਵਾਲੇ ਤੀਜੇ ਇਜਲਾਸ ਦੌਰਾਨ ਕੀਤੇ ਜਾਣੇ ਵਾਲੇ ਕੰਮਾਂ-ਕਾਰਾਂ ਸਬੰਧੀ ਆਰਜ਼ੀ ਪ੍ਰੋਗਰਾਮ ਜਾਰੀ ਕਰ ਦਿ’ਤਾ ਗਿਆ ਹੈ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਵਿਧਾਨ ਸਭਾ ਸਕ’ਤਰੇਤ ਦੇ ਬੁਲਾਰੇ ਨੇ ਦ’ਸਿਆ ਕਿ ਪ੍ਰੋਗਰਾਮ ਮੁਤਾਬਕ 17 ਦਸੰਬਰ ਦਿਨ ਸੋਮਵਾਰ ਨੂੰ ਬਾਅਦ ਦੁਪਹਿਰ ੨.੦੦ ਵਜੇ ਇਜਲਾਸ ਸ’ਦਿਆ ਗਿਆ ਹੈ ਅਤੇ ਇਸ ਦਿਨ ਅਕਾਲ ਚਲਾਣਿਆਂ ਦਾ ਵਰਣਨ ਕੀਤਾ ਜਾਵੇਗਾ, 18 ਦਸੰਬਰ ਦਿਨ ਮੰਗਲਵਾਰ ਨੂੰ ਸਵੇਰੇ 10 ਵਜੇ ਵਿ’ਤੀ ਕੰਮ ਕਾਰ ਹੋਣਗੇ ਜਦੋਂ ਕਿ 19 ਦਸੰਬਰ ਬੁ’ਧਵਾਰ ਨੂੰ ਦੋ ਬੈਠਕਾਂ, ਸਵੇਰ ਵੇਲੇ 10 ਵਜੇ ਅਤੇ ਬਾਅਦ ਦੁਪਹਿਰ 2.30 ਵਜੇ ਹੋਣਗੀਆਂ, ਜਿਨ੍ਹਾਂ ਵਿ’ਚ ਵਿਧਾਨਿਕ ਕੰਮਕਾਰ ਕੀਤੇ ਜਾਣਗੇ। ਇਸੇ ਤਰ੍ਹਾਂ 20 ਦਸੰਬਰ ਦਿਨ ਵੀਰਵਾਰ ਨੂੰ ਸਵੇਰੇ 10 ਵਜੇ ਇਜਲਾਸ ਮੁੜ ਜੁੜੇਗਾ ਅਤੇ ਗ਼ੈਰ ਸਰਕਾਰੀ ਕੰਮਕਾਰ ਕੀਤੇ ਜਾਣਗੇ ਜਦੋਂ ਕਿ 21 ਦਸੰਬਰ, ਸ਼ੁੱਕਰਵਾਰ ਨੂੰ ਸਵੇਰੇ 10 ਵਜੇ ਵਿਧਾਨਿਕ ਕੰਮਕਾਰ ਕਰਨ ਤੋਂ ਇਲਾਵਾ, ਸਦਨ ਨੂੰ ਅਣਮਿਥੇ ਸਮੇਂ ਲਈ ਸਥਗਿਤ ਕਰਨ ਸਬੰਧੀ ਨਿਯਮ 16 ਅਧੀਨ ਪ੍ਰਸਤਾਵ ਪੇਸ਼ ਕਰਨ ਦਾ ਪ੍ਰੋਗਰਾਮ ਹੈ।