14 ਫਰਵਰੀ ਨੂੰ ਪਾਪਾਟੋਏਟੋਏ ਵਿਖੇ ਇਕ ਦਿਨਾ ਵਾਲੀਬਾਲ ਟੂਰਨਾਮੈਂਟ

ਪਾਪਾਟੋਏਟੋਏ, 12 ਫਰਵਰੀ – ਨਿਊਜ਼ੀਲੈਂਡ ਬਲੈਕ ਸਪਾਈਸ ਕਲੱਬ ਵੱਲੋਂ 14 ਫਰਵਰੀ ਦਿਨ ਐਤਵਾਰ ਨੂੰ ਇੱਥੇ ਦੇ ਐਲਨ ਬ੍ਰੇਵਸਟਰ ਲਾਈਜ਼ਰ ਸੈਂਟਰ, ਤੈਵਰਨ ਲਾਈਨ ਵਿਖੇ ਸਵੇਰੇ 8.00 ਵਜੇ ਤੋਂ ਸ਼ਾਮੀ 8.00 ਵਜੇ ਤੱਕ ਇਕ ਦਿਨਾ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ। ਜਿਸ ਵਿੱਚ ਪੁਰੇ ਨਿਊਜ਼ੀਲੈਂਡ ਤੋਂ ਟੀਮਾਂ ਹਿੱਸਾ ਲੈ ਰਹੀਆਂ ਹਨ। ਟੂਰਨਾਮੈਂਟ ਵੇਖਣ ਲਈ ਤੇ ਪਾਰਕਿੰਗ ਫ਼ਰੀ ਹੈ।
ਨਿਊਜ਼ੀਲੈਂਡ ਬਲੈਕ ਸਪਾਈਸ ਕਲੱਬ ਵੱਲੋਂ ਦਰਸ਼ਕਾਂ ਨੂੰ ਪਹੁੰਚਣ ਦੀ ਅਪੀਲ ਕੀਤੀ ਗਈ ਹੈ।