19 ਸਤੰਬਰ ਨੂੰ ਸ. ਦਿਲਪ੍ਰੀਤ ਸਿੰਘ ਨਿਮਿਤ ਅੰਤਿਮ ਅਰਦਾਸ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸ਼ਰਲੀ ਰੋਡ ਪਾਪਾਟੋਏਟੋਏ ਵਿਖੇ

Dilpreet-Singh-1200ਪਾਪਾਟੋਏਟੋਏ (ਕੂਕ ਪੰਜਾਬੀ ਸਮਾਚਾਰ) – ਮੁਰਵਾਈ ਬੀਚ ਉੱਤੇ 13 ਸਤੰਬਰ ਦਿਨ ਐਤਵਾਰ ਨੂੰ ਵਾਪਰੇ ਦਰਦਨਾਕ ਕਾਰ ਹਾਦਸੇ ਦੌਰਾਨ ਅਕਾਲ ਚਲਾਣਾ ਕਰ ਗਏ ਸ. ਦਿਲਪ੍ਰੀਤ ਸਿੰਘ ਨਿਮਿਤ ਅੰਤਿਮ ਅਰਦਾਸ 19 ਸਤੰਬਰ ਦਿਨ ਸਨਿੱਚਰਵਾਰ ਨੂੰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਸ਼ਰਲੀ ਰੋਡ ਪਾਪਾਟੋਏਟੋਏ ਵਿਖੇ 11.00 ਤੋਂ 1.00 ਵਜੇ ਤੱਕ ਕਰਵਾਈ ਜਾ ਰਹੀ ਹੈ। ਪਰਿਵਾਰ ਵੱਲੋਂ ਮਿਲੀ ਜਾਣਕਾਰੀ ਮੁਤਾਬਿਕ 19 ਸਤੰਬਰ ਨੂੰ ਸਵੇਰੇ 11.00 ਵਜੇ ਸੁਖਮਨੀ ਸਾਹਿਬ ਜੀ ਦੇ ਪਾਠ ਉਪਰੰਤ 12.00 ਤੋਂ 1.00 ਵਜੇ ਤੱਕ ਕੀਰਤਨ ਅਤੇ ਅਰਦਾਸ ਕੀਤੀ ਜਾਏਗੀ। ਪਰਿਵਾਰ ਵੱਲੋਂ ਸਾਰਿਆਂ ਨੂੰ ਸ. ਦਿਲਪ੍ਰੀਤ ਸਿੰਘ ਦੀ ਅੰਤਿਮ ਅਰਦਾਸ ਵਿੱਚ ਸ਼ਾਮਿਲ ਹੋਣ ਦੀ ਬੇਨਤੀ ਕੀਤੀ ਜਾਂਦੀ ਹੈ।
ਸ. ਦਿਲਪ੍ਰੀਤ ਸਿੰਘ ਦਾ ਪਰਿਵਾਰ ਪੰਜਾਬ ਦੇ ਮੋਹਾਲੀ ਜ਼ਿੱਲ੍ਹੇ ਨਾਲ ਸਬੰਧਿਤ ਹੈ। ਪਰਿਵਾਰ ਦਾ ਕਹਿਣਾ ਹੈ ਕਿ ਸ. ਦਿਲਪ੍ਰੀਤ ਸਿੰਘ ਨਾਲ ਸੰਬੰਧਿਤ ਅਖੰਡ ਪਾਠ ਸਾਹਿਬ ਅਤੇ ਅੰਤਿਮ ਰਸਮਾਂ ਮੋਹਾਲੀ ਵਿਖੇ ਪਹੁੰਚਣ ‘ਤੇ ਕੀਤੀਆਂ ਜਾਣਗੀਆਂ।  ਇਸ ਵੇਲੇ ਸ. ਦਿਲਪ੍ਰੀਤ ਸਿੰਘ ਦਾ ਪਰਿਵਾਰ 4/20 ਹਿੱਲਕ੍ਰਿਸਟ ਰੋਡ (ਲਾਗੇ ਪਾਪਾਟੋਏਟੋਏ ਵੈਸਟ ਸਕੂਲ ਦੀ ਪੈਡਸਟੇਰੀਅਨ ਕਰਾਸਿੰਗ) ਵਿਖੇ ਰਹਿੰਦਾ ਹੈ। ਪ੍ਰੋਗਰਾਮ ਸਬੰਧੀ ਹੋਰ ਵਧੇਰੇ ਜਾਣਕਾਰੀ ਲਈ ਮੋਬਾਈਲ ਨੰਬਰ 021 876 505 ‘ਤੇ ਸੰਪਰਕ ਕਰਕੇ ਪ੍ਰਾਪਤ ਕਰ ਸਕਦੇ ਹੋ।