2 ਨਵੰਬਰ ਨੂੰ ਤੀਜਾ ‘ਕੀਵੀ ਪੰਜਾਬੀ ਐਵਾਰਡ’ ਹੋ ਰਿਹਾ

ਆਕਲੈਂਡ, 25 ਸਤੰਬਰ – ਨਿਊਜ਼ੀਲੈਂਡ ਮਲਟੀ ਮੀਡੀਆ ਟਰੱਸਟ ਵੱਲੋਂ 2 ਨਵੰਬਰ ਦਿਨ ਸ਼ਨੀਵਾਰ ਨੂੰ ਤੀਜਾ ‘ਕੀਵੀ ਪੰਜਾਬੀ ਐਵਾਰਡ’ ਕਰਵਾਇਆ ਜਾ ਰਿਹਾ ਹੈ। ਇਸ ਵਾਰ ਇਹ ਐਵਾਰਡ ਸਮਾਗਮ ਪੁੱਲਮਨ ਪਾਰਕ ਗ੍ਰੈਂਡ ਹਾਲ ਟਾਕਾਨੀਨੀ ਵਿਖੇ ਸ਼ਾਮ ਨੂੰ 6.30 ਵਜੇ ਕਰਵਾਇਆ ਜਾਵੇਗਾ।
ਤੀਜਾ ‘ਕੀਵੀ ਪੰਜਾਬੀ ਐਵਾਰਡ’ ਦੇ ਸੰਬੰਧ ਵਿੱਚ ਟਰੱਸਟ ਦੇ ਪ੍ਰਬੰਧਕਾਂ ਵੱਲੋਂ ਸਥਾਨਕ ਪੰਜਾਬੀ ਮੀਡੀਆ ਕਰਮੀਆਂ ਦੀ ਹਾਜ਼ਰੀ ਵਿੱਚ ਐਨਜ਼ੈੱਡ ਇੰਡੀਅਨ ਫਲੇਮ, ਮੈਨੁਰੇਵਾ ਵਿਖੇ ਸਮਾਗਮ ਦਾ ਪੋਸਟਰ ਜਾਰੀ ਕੀਤਾ ਗਿਆ। ਸ. ਪਰਮਿੰਦਰ ਸਿੰਘ ਪਾਪਾਟੋਏਟੋਏ ਨੇ ਐਵਾਰਡ ਵੰਡ ਸਮਾਗਮ ਬਾਰੇ ਜਾਣਕਾਰੀ ਸਾਂਝੀ ਕੀਤੀ ਕਿ ਸਮਾਗਮ ‘ਚ ਆਰਗੇਨਾਈਜ਼ੇਸ਼ਨ ਆਫ਼ ਯੀਅਰ, ਸਪੋਰਟਸਪਰਸਨ ਆਫ਼ ਦਾ ਯੀਅਰ, ਆਊਟ ਸਟੈਂਡਿੰਗ ਕੰਟਰੀਬਿਊਸ਼ਨ ਫ਼ਾਰ ਦਿ ਕਮਿਊਨਿਟੀ, ਆਨਰੇਰੀ ਪੰਜਾਬ, ਵੋਮੈਨ ਆਫ਼ ਦਿ ਯੀਅਰ, ਲਾਈਫ਼ ਟਾਈਮ ਅਚੀਵਮੈਂਟ ਐਵਾਰਡ ਆਦਿ ਸ਼ਾਮਿਲ ਕੀਤੇ ਗਏ ਹਨ, ਉਨ੍ਹਾਂ ਕਿਹਾ ਕਿ ਇਸ ਬਾਰ ਨੌਜਵਾਨ ਬੱਚਿਆਂ ਤੇ ਬੱਚੀਆਂ ਨੂੰ ਵੀ ਸਨਮਾਨਿਤ ਕੀਤਾ ਜਾਏਗਾ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇੱਕ ਡਾਕ ਟਿਕਟ ਵੀ ਜਾਰੀ ਕੀਤੀ ਜਾਵੇਗੀ।