27 ਜੁਲਾਈ ਨੂੰ ਗਾਇਕ ਹਰਭਜਨ ਮਾਨ ਦਾ ‘ਲਾਈਵ ਇੰਨ ਆਕਲੈਂਡ’ ਸ਼ੋਅ ਵੋਡਾਫੋਨ ਈਵੈਂਟ ਸੈਂਟਰ ਵਿਖੇ


‘ਹਰਭਜਨ ਮਾਨ ਲਾਈਵ ਇੰਨ ਆਕਲੈਂਡ’ ਸ਼ੋਅ ਦੇ ਸੰਬੰਧ ‘ਚ ਪਿਛਲੇ ਦਿਨੀਂ ਰੰਗਦਾਰ ਪੋਸਟਰ ਜਾਰੀ

ਮੈਨੁਕਾਓ (ਆਕਲੈਂਡ), 16 ਜੁਲਾਈ – ਮਸ਼ਹੂਰ ਪੰਜਾਬੀ ਗਾਇਕ ਤੇ ਅਦਾਕਾਰ ਹਰਭਜਨ ਮਾਨ 27 ਜੁਲਾਈ ਦਿਨ ਸ਼ਨੀਵਾਰ ਨੂੰ ਇੱਥੇ ਦੇ ਵੋਡਾਫੋਨ ਈਵੈਂਟ ਸੈਂਟਰ ਵਿਖੇ ‘ਹਰਭਜਨ ਮਾਨ ਲਾਈਵ ਇੰਨ ਆਕਲੈਂਡ’ ਸ਼ੋਅ ‘ਚ ਆਪਣੀ ਗਾਇਕੀ ਦੇ ਜਾਦੂ ਰਾਹੀ ਸਰੋਤਿਆਂ ਨੂੰ ਮੰਤਰ-ਮੁਗਧ ਕਰਨ ਆ ਰਹੇ ਹਨ। ਇਹ ਸ਼ੋਅ ਐਨਜੈੱਡ ਫਿਊਚਰ ਤੇ ਜੇ.ਕੇ. ਸਟਾਰ ਪ੍ਰੋਡਕਸ਼ਨ ਦੇ ਕਰਮ ਹੁੰਦਲ ਵੱਲੋਂ ਕਰਵਾਇਆ ਜਾ ਰਿਹਾ ਹੈ।
‘ਹਰਭਜਨ ਮਾਨ ਲਾਈਵ ਇੰਨ ਆਕਲੈਂਡ’ ਸ਼ੋਅ ਦੇ ਸੰਬੰਧ ‘ਚ ਪਿਛਲੇ ਦਿਨੀਂ ਰੰਗਦਾਰ ਪੋਸਟਰ ਜਾਰੀ ਕੀਤਾ ਗਿਆ। ਇਸ ਸ਼ੋਅ ਬਾਰੇ ਜਾਣਕਾਰੀ ਦਿੰਦੇ ਹੋਏ ਕਰਮ ਹੁੰਦਲ ਨੇ ਦੱਸਿਆ ਕਿ ਇਸ ਸ਼ੋਅ ਦੀ ਟਿਕਟ ਸਿਰਫ਼ 15 ਡਾਲਰ ਹੈ ਤੇ ਫ੍ਰੀ ਪਾਰਕਿੰਗ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ ਤਾਂ ਜੋ ਸਰੋਤੇ ਪਰਿਵਾਰਾਂ ਸਣੇ ਸ਼ੋਅ ਦਾ ਅਨੰਦ ਮਾਣ ਸਕਣ। ਉਨ੍ਹਾਂ ਕਿਹਾ ਕਿ ਇਹ ਪਰਿਵਾਰ ਸ਼ੋਅ ਹੈ ਤੇ ਪਰਿਵਾਰਾਂ ਦੇ ਬੈਠਣ ਲਈ ਯੋਗ ਪ੍ਰਬੰਧ ਦੇ ਨਾਲ ਸੁਰੱਖਿਆ ਦੇ ਵੀ ਇੰਤਜ਼ਾਮ ਕੀਤੇ ਗਏ ਹਨ। ਗਾਇਕ ਹਰਭਜਨ ਮਾਨ ਦਾ ਇਹ ਸ਼ੋਅ ਸ਼ਾਮੀ 6.30 ਵਜੇ ਤੋਂ ਸ਼ੁਰੂ ਹੋ ਕੇ ਦੇਰ ਰਾਤ ਤੱਕ ਚੱਲੇਗਾ। ਤੁਸੀਂ ਸ਼ੋਅ ਤੇ ਟਿਕਟਾਂ ਸੰਬੰਧੀ ਵਧੇਰੇ ਜਾਣਕਾਰੀ ਲਈ ਜੇ.ਕੇ. ਸਟਾਰ ਪ੍ਰੋਡਕਸ਼ਨ ਦੇ ਕਰਮ ਹੁੰਦਲ ਨੂੰ ਫ਼ੋਨ ਨੰਬਰ 027 514 6477 ਉੱਤੇ ਸੰਪਰਕ ਕਰ ਕੇ ਪ੍ਰਾਪਤ ਕਰ ਸਕਦੇ ਹੋ।