28 ਸਾਲਾ ਪੰਜਾਬੀ ਨੌਜਵਾਨ ਗਗਨਦੀਪ ਸਿੰਘ ਦੀ ਅਚਾਨਕ ਮੌਤ

ਆਕਲੈਂਡ, 10 ਸਤੰਬਰ – ਇੱਥੇ 28 ਸਾਲਾ ਪੰਜਾਬੀ ਨੌਜਵਾਨ ਗਗਨਦੀਪ ਸਿੰਘ ਦੀ ਅਚਾਨਕ ਮੌਤ ਹੋ ਗਈ। ਗਗਨਦੀਪ ਸਿੰਘ ਗਗਨ ਨਾਂਅ ਦਾ ਇਹ ਨੌਜਵਾਨ ਪੰਜਾਬੀ ਮੁੰਡਾ ਕਬੱਡੀ ਦਾ ਖਿਡਾਰੀ ਸੀ ਅਤੇ ਰੈਸਲਿੰਗ ਦਾ ਵੀ ਸ਼ੌਕ ਰੱਖਦਾ ਸੀ। ਰੈਸਲਿੰਗ ‘ਚ ਉਸ ਨੇ 65 ਕਿੱਲੋ ਵਰਗ ‘ਚ ਗੋਲਡ ਵੀ ਜਿੱਤਿਆ ਸੀ। ਇਹ ਪੰਜਾਬੀ ਨੌਜਵਾਨ ਮੁੰਡਾ 2011 ‘ਚ ਨਿਊਜ਼ੀਲੈਂਡ ਪੜ੍ਹਨ ਲਈ ਆਇਆ ਸੀ ਤੇ ਇਸ ਵੇਲੇ ਨਿਊਜ਼ੀਲੈਂਡ ਦਾ ਸਿਟੀਜ਼ਨ ਸੀ। ਉਹ ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਖੁਰਦਾਂ ਦਾ ਰਹਿਣ ਵਾਲਾ ਸੀ। ਉਸ ਦੇ ਪਰਿਵਾਰ ਵਿੱਚ ਪਿਤਾ ਸ. ਕਸ਼ਮੀਰ ਸਿੰਘ ਤੇ ਮਾਤਾ ਜੋਗਿੰਦਰ ਕੌਰ ਦੇ ਇਲਾਵਾ ਛੋਟਾ ਭਰਾ ਅਤੇ ਛੋਟੀ ਭੈਣ ਰਹਿ ਗਏ ਹਨ।
ਨੌਜਵਾਨ ਗਗਨਦੀਪ ਸਿੰਘ ਦੀ ਮੌਤ ‘ਤੇ ਖਿਡਾਰੀਆਂ ਅਤੇ ਖੇਡ ਕਲੱਬਾਂ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ, ਕਿਉਂਕਿ ਗਗਨ ਇੱਕ ਬਹੁਤ ਵਧੀਆ ਖਿਡਾਰੀ ਸੀ ਤੇ ਇੱਥੇ ਹੁੰਦੇ ਖੇਡ ਮੇਲਿਆਂ ਵਿੱਚ ਖੇਡ ਦਾ ਸੀ। ਗਗਨਦੀਪ ਸਿੰਘ ਇੱਥੇ ਰਹਿੰਦੇ ਸ. ਅਮਰ ਸਿੰਘ ਲਹੌਰੀਆ ਦਾ ਰਿਸ਼ਤੇਦਾਰ ਸੀ। ਪੰਜਾਬੀ ਮੀਡੀਆ ਕਰਮੀਆਂ ਵੱਲੋਂ ਪਰਿਵਾਰ ਨਾਲ ਇਸ ਦੁੱਖ ਦੀ ਘੜੀ ਵਿੱਚ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਜਾਂਦਾ ਹੈ।