29 ਤੇ 30 ਨਵੰਬਰ ਨੂੰ ਹੋਇਆ ‘7ਵੀਆਂ ਨਿਊਜ਼ੀਲੈਂਡ ਸਿੱਖ ਗੇਮਜ਼’ ਦਾ ਰੰਗਾ-ਰੰਗ ਸਮਾਪਨ

ਆਕਲੈਂਡ, 2 ਦਸੰਬਰ – ਇੱਥੇ 29 ਤੇ 30 ਨਵੰਬਰ ਤੱਕ ਬਰੂਸ ਪੁਲਮਨ ਪਰਾਕ ਟਾਕਾਨੀਨੀ ਵਿਖੇ ਨਿਊਜ਼ੀਲੈਂਡ ਸਿੱਖ ਗੇਮਜ਼ ਦੇ ਪ੍ਰਬੰਧਕਾਂ ਨੇ ‘7ਵੀਆਂ ਨਿਊਜ਼ੀਲੈਂਡ ਸਿੱਖ ਗੇਮਜ਼’ ਦਾ ਸਫਲ ਆਯੋਜਨ ਕੀਤਾ, ਜੋ ਸ਼ਾਮ ਨੂੰ ਪੰਜਾਬੀ ਗਾਇਕ ਕੇ ਐੱਸ ਮੱਖਣ ਦੇ ਗਾਇਲੀ ਦੇ ਖੁੱਲ੍ਹੇ ਅਖਾੜੇ ਨਾਲ ਸਮਾਪਨ ਹੋਇਆ।
ਦੋ ਦਿਨਾਂ ਚੱਲੀਆਂ ਇਨ੍ਹਾਂ ਖੇਡਾਂ ਦਾ ਪ੍ਰਧਾਨ ਮੰਤਰੀ ਸ੍ਰੀ ਕ੍ਰਿਸ ਲਕਸਨ ਨੇ ਰਸਮੀ ਉਦਘਾਟਨ ਕੀਤਾ। ਪ੍ਰਧਾਨ ਮੰਤਰੀ ਲਕਸਨ ਦਾ ਫੁੱਲ੍ਹਾਂ ਦੇ ਗੁਲਦਸਤੇ ਸਵਾਗਤ ਕੀਤਾ ਗਿਆ। ਪ੍ਰਧਾਨ ਮੰਤਰੀ ਨੇ ਇਸ ਮੌਕੇ ਬੋਲਿਦਆਂ ਸਮੂਹ ਪ੍ਰਬੰਧਕਾਂ ਨੂੰ ਵਧਾਈ ਦਿੱਤੀ ਅਤੇ ਨਾਲ ਹੀ ਸਾਰੇ ਖਿਡਾਰੀਆਂ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ।