3 ਆਈ.ਏ.ਐਸ ਅਤੇ 1 ਪੀ.ਸੀ.ਐਸ ਅਧਿਕਾਰੀ ਇੱਧਰੋਂ-ਉਧਰ

ਚੰਡੀਗੜ੍ਹ 24 ਜੁਲਾਈ (ਏਜੰਸੀ) – ਪੰਜਾਬ ਸਰਕਾਰ ਨੇ ਅੱਜ ਇੱਕ ਹੁਕਮ ਜਾਰੀ ਕਰਦਿਆਂ ਤੁਰੰਤ ਪ੍ਰਭਾਵ ਨਾਲ 3 ਆਈ. ਏ. ਐਸ. ਅਤੇ 1 ਪੀ. ਸੀ. ਐਸ. ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ।
ਇੱਕ ਸਰਕਾਰੀ ਬੁਲਾਰੇ ਅਨੁਸਾਰ ਸ੍ਰੀ ਵਿਕਾਸ ਪ੍ਰਤਾਪ ਆਈ ਏ ਐਸ ਨੂੰ ਡਾਇਰੈਕਟਰ-ਕਮ-ਸਕੱਤਰ, ਉਦਯੋਗ ਤੇ ਵਣਜ ਅਤੇ ਮੈਨੇਜਿੰਗ ਡਾਇਰੈਕਟਰ ਪੀ ਐਸ ਆਈ ਡੀ. ਸੀ. ਦਾ ਵਾਧੂ ਚਾਰਜ ਦਿੱਤਾ ਗਿਆ ਹੈ ਤੇ ਨਾਲ ਹੀ ਸ੍ਰੀ ਇੰਦਰਜੀਤ ਸਿੰਘ ਸੰਧੂ ਆਈ. ਏ. ਐਸ. ਨੂੰ ਵਿਸ਼ੇਸ਼ ਸਕੱਤਰ, ਸਹਿਕਾਰਤਾ, ਵਿਸ਼ੇਸ਼ ਸਕੱਤਰ, ਤਾਲਮੇਲ ਅਤੇ ਵਿਸ਼ੇਸ਼ ਸਕੱਤਰ ਆਮ ਪ੍ਰਸਾਸਨ, ਸ੍ਰੀ ਸੁਖਜੀਤ ਸਿੰਘ ਬੈਂਸ ਆਈ. ਏ. ਐਸ. ਨੂੰ ਜਾਇੰਟ ਵਿਕਾਸ ਕਮਿਸ਼ਨਰ, ਆਈ ਆਰ ਡੀ ਅਤੇ ਮੈਨੇਜਿੰਗ ਡਾਇਰੈਕਟਰ, ਪੰਜਾਬ ਵਿੱਤ ਨਿਗਮ ਦਾ ਵਾਧੂ ਚਾਰਜ ਦਿੱਤਾ ਗਿਆ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਸ੍ਰੀ ਹਰਜੀਤ ਸਿੰਘ ਕੰਧੋਲਾ ਪੀ. ਸੀ. ਐਸ. ਨੂੰ ਵਧੀਕ ਸਕੱਤਰ ਪੀ ਡਬਲਯੂ ਡੀ (ਬੀ ਐਂਡ ਆਰ) ਦੇ ਨਾਲ ਸ੍ਰੀ ਐਮ. ਆਰ. ਅਗਰਵਾਲ ਆਈ. ਏ. ਐਸ. ਦੀ ਥਾਂ ਵਧੀਕ ਸਕੱਤਰ ਬਿਜ਼ਲੀ ਦਾ ਵੀ ਵਾਧੂ ਚਾਰਜ ਦਿੱਤਾ ਗਿਆ ਹੈ ਅਤੇ ਸ੍ਰੀ ਕੰਧੋਲਾ ਸ੍ਰੀ ਅਗਰਵਾਲ ਆਈ. ਏ. ਐਸ. ਦੀ 31-7-2012 ਨੂੰ ਰਿਟਾਇਰਮੈਂਟ ਤੋਂ ਬਾਅਦ ਚਾਰਜ ਲੈਣਗੇ।