4 ਅਕਤੂਬਰ ਨੂੰ ਹੋਣ ਸ਼ੋਅ ‘ਦਿਵਾਲੀ ਮੇਲਾ ਵਿਦ ਕਾਕਾ ਐਂਡ ਸਿਮਰਨ ਧਾਦਲੀ ਲਾਈਵ ਇੰਨ ਆਕਲੈਂਡ’ ਦਾ ਪੋਸਟਰ ਜਾਰੀ

ਆਕਲੈਂਡ, 4 ਸਤੰਬਰ (ਕੂਕ ਪੰਜਾਬੀ ਸਮਾਚਾਰ) – ਗਾਇਕ ਕਾਕਾ ਅਤੇ ਸਿਮਰਨ ਧਾਦਲੀ ਦੇ 4 ਅਕਤੂਬਰ ਨੂੰ ਹੋਣ ਵਾਲੇ ਸ਼ੋਅ ‘ਦਿਵਾਲੀ ਮੇਲਾ ਵਿਦ ਕਾਕਾ ਐਂਡ ਸਿਮਰਨ ਧਾਦਲੀ ਲਾਈਵ ਇੰਨ ਆਕਲੈਂਡ’ ਦਾ ਪੋਸਟਰ ਅੱਜ ਜੈੱਕ ਐਨ ਜਿਲ ਈਟਰੀ (ਟੀ ਰਾਕਾਊ ਡਰਾਈਵ, ਬਰਸਵੁੱਡ) ਰੈਸਟੋਰੈਂਟ ਵਿਖੇ ਸਥਾਨਕ ਪੰਜਾਬੀ ਮੀਡੀਆ ਕਰਮੀਆਂ, ਪ੍ਰਬੰਧਕਾਂ ਅਤੇ ਹੋਰ ਪਹੁੰਚੀਆਂ ਸ਼ਖ਼ਸੀਅਤਾਂ ਦੀ ਹਾਜ਼ਰੀ ਵਿੱਚ ਜਾਰੀ ਕੀਤਾ ਗਿਆ।

ਇਹ ਸ਼ੋਅ ਦਿਵਾਲੀ ਦੇ ਸੰਬੰਧ ‘ਚ ਕਰਵਾਇਆ ਜਾ ਰਿਹਾ ਹੈ। ਸ਼ੋਅ ਦੇ ਪ੍ਰਬੰਧਕਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੈਨੂਕਾਓ ਵਿਖੇ ਸਥਿਤ ਡਿਓ ਡਰਾਪ ਈਵੈਂਟ ਸੈਂਟਰ ਵਿਖੇ 4 ਅਕਤੂਬਰ ਦਿਨ ਸ਼ਨੀਵਾਰ ਨੂੰ ਹੋਣ ਵਾਲੇ ਗਾਇਕ ਕਾਕਾ ਅਤੇ ਸਿਮਰਨ ਧਾਦਲੀ ਦੇ ਇਸ ਸ਼ੋਅ ਦੀ 15 ਡਾਲਰ ਟਿਕਟ ਰੱਖੀ ਗਈ ਹੈ ਅਤੇ ਸ਼ੋਅ ਵੇਖਣ ਆਉਣ ਵਾਲਿਆਂ ਲਈ ਬੈਠਣ ਅਤੇ ਪਾਰਕਿੰਗ ਦਾ ਚੰਗਾ ਪ੍ਰਬੰਧ ਕੀਤਾ ਜਾ ਰਿਹਾ ਹੈ।
ਗਾਇਕ ਕਾਕਾ ਅਤੇ ਸਿਮਰਨ ਧਾਦਲੀ ਦੀ ਜੋੜੀ ਆਪਣੇ ਗੀਤਾਂ ਰਾਹੀ ਦਿਵਾਲੀ ਮੇਲੇ ਦੀਆਂ ਰੌਣਕਾਂ ਵਧਾਉਣਗੇ। ਸ਼ੋਅ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਟਿਕਟ ਤੇ ਸ਼ੋਅ ਸੰਬੰਧੀ ਹੋਰ ਵਧੇਰੇ ਜਾਣਕਾਰੀ ਲਈ ਤੁਸੀਂ ਪ੍ਰਬੰਧਕਾਂ ਨਾਲ 02108178896 ਅਤੇ 0210233305 ਉੱਤੇ ਫ਼ੋਨ ਕਰਕੇ ਗੱਲ ਕਰ ਸਕਦੇ ਹੋ।