ਸਿੱਧੂ ਦਾ ਰਾਜ ਸਭਾ ਤੋਂ ਅਸਤੀਫ਼ਾ

being_sidhu_248ਨਵੀਂ ਦਿੱਲੀ – 18 ਜੁਲਾਈ ਨੂੰ ਭਾਰਤੀ ਜਨਤਾ ਪਾਰਟੀ ਦੇ ਸੀਨਿਅਰ ਆਗੂ ਅਤੇ ਤਿੰਨ ਵਾਰ ਅਮਿੰ੍ਰਤਸਰ ਤੋਂ ਸਾਂਸਦ ਰਹਿ ਚੁੱਕੇ 52 ਸਾਲਾ ਨਵਜੋਤ ਸਿੰਘ ਸਿੱਧੂ ਨੇ ਰਾਜ ਸਭਾ ਮੈਂਬਰੀ ਤੋਂ ਅਸਤੀਫ਼ਾ ਦੇ ਦਿੱਤਾ। ਗੌਰਤਲਬ ਹੈ ਕਿ ਕੇਂਦਰ ਵਿਚਲੀ ਭਾਜਪਾ ਸਰਕਾਰ ਵੱਲੋਂ ਤਿੰਨ ਮਹੀਨੇ ਪਹਿਲਾਂ ਹੀ ਨਵਜੋਤ ਸਿੰਘ ਸਿੱਧੂ ਰਾਜ ਸਭਾ ਲਈ ਨਾਮਜ਼ਦ ਕੀਤੇ ਸੀ। ਸ੍ਰੀ ਸਿੱਧੂ ਦੇ ਰਾਜ ਸਭਾ ਤੋਂ ਅਸਤੀਫ਼ੇ ਨਾਲ ਉਸ ਦੇ ਆਮ ਆਦਮੀ ਪਾਰਟੀ (ਆਪ) ਵਿੱਚ ਸ਼ਾਮਲ ਹੋਣ ਦੀਆਂ ਚਰਚਾਵਾਂ ਤੇਜ਼ ਹੋ ਗਈਆਂ ਹਨ ਅਤੇ ਅਗਲੇ ਸਾਲ ਹੋਣ ਸੂਬੇ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਪਾਰਟੀ ਦਾ ਚਿਹਰਾ ਹੋ ਸਕਦੇ ਹਨ। ਸ੍ਰੀ ਸਿੱਧੂ ਨੂੰ ੨੨ ਅਪ੍ਰੈਲ ਨੂੰ ਰਾਜ ਸਭਾ ਲਈ ਨਾਮਜ਼ਦ ਕੀਤਾ ਗਿਆ ਸੀ, ਉਸ ਦਾ ਅਸਤੀਫ਼ਾ ਚੇਅਰਮੈਨ ਹਾਮਿਦ ਅਨਸਾਰੀ ਨੇ ਸਵੀਕਾਰ ਕਰ ਲਿਆ।
ਸ੍ਰੀ ਸਿੱਧੂ ਦੇ ਅਸਤੀਫੇ ਦਾ ਜਿੱਥੇ ਭਾਜਪਾ ਨਮੂ ਝੱਟਕਾ ਕਿਹਾ ਜਾ ਸਕਦਾ ਹੈ ਉੱਥੇ ਆਪ ਦੇ ਕੰਨਵੀਨਰ ਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸਾਹਸ ਭਰਿਆ ਕਦਮ  ਕਿਹਾ ਹੈ ਅਤੇ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਸਿੱਧੂ ਦੇ ਅਸਤੀਫ਼ੇ ਨਾਲ ਕੋਈ ਫਰਕ ਨਹੀਂ ਪੈਣ ਦੀ ਗੱਲ ਕਹੀ ਹੈ ਤੇ ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸਿੱਧੂ ਦੇ ਅਸਤੀਫ਼ੇ ਨੂੰ ਪਹਿਲਾਂ ਤੋਂ ਤੈਅ ਸੀ ਕਿਉਂਕਿ ਉਨ੍ਹਾਂ ਕੋਲ ਹੋਰ ਬਦਲ ਨਹੀਂ ਸੀ।