69ਵੇਂ ਗਣਤੰਤਰ ਦਿਵਸ ਮੌਕੇ ‘ਪੰਜਾਬ ਦੀ ਝਾਂਕੀ’

ਨਵੀਂ ਦਿੱਲੀ, 26 ਜਨਵਰੀ – ਦੇਸ਼ ਦੇ 69ਵੇਂ ਗਣਤੰਤਰ ਦਿਵਸ ਮੌਕੇ ਪਰੇਡ ਵਿੱਚ ‘ਪੰਜਾਬ ਦੀ ਝਾਂਕੀ’ ਸਿੱਖ ਧਰਮ ਵਿੱਚ ਸੰਗਤ, ਪੰਗਤ ਅਤੇ ਲੰਗਰ ਦੀ ਮਹਾਨ ਪ੍ਰਥਾ ਨੂੰ ਦਰਸਾਉਂਦੀ ਹੋਈ ਪੇਸ਼ ਕੀਤੀ ਗਈ। ਇਹ ਝਾਂਕੀ ੋੰਜਾਬ ਦੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਵੱਲੋਂ ਵੱਲੋਂ ਤਿਆਰ ਕੀਤੀ ਗਈ ਸੀ।
ਗੌਰਤਲਬ ਹੈ ਕਿ ਪਿਛਲੀ ਵਾਰ ਗਣਤੰਤਰ ਦਿਵਸ ਮੌਕੇ ਪਰੇਡ ਵਿੱਚ ਪੰਜਾਬ ਦੀ ਝਾਂਕੀ ਨਾ ਹੋਣ ਕਰਕੇ ਭਾਰਤ ਸਰਕਾਰ ਨੂੰ ਪੰਜਾਬ ਸੂਬੇ ਤੇ ਸਿੱਖਾਂ ਦੇ ਨਾਲਦੇਸ਼-ਵਿਦੇਸ਼ ‘ਚ ਵੱਸਦੇ ਪੰਜਾਬੀਆਂ ਦੀ ਵੱਡੇ ਪੱਧਰ ਉੱਤੇ ਨਰਾਜ਼ਗੀ ਝੱਲਣੀ ਪਈ ਸੀ।