7 ਅਕਤੂਬਰ ਨੂੰ ਦੀਵਾਲੀ ਮੇਲਾ 2017 ‘ਚ ‘ਹਰਭਜਨ ਮਾਨ ਲਾਈਵ ਈਨ ਆਕਲੈਂਡ’ 

ਪਾਪਾਟੋਏਟੋਏ (ਆਕਲੈਂਡ), 13 ਸਤੰਬਰ – ਇੱਥੇ 7 ਅਕਤੂਬਰ ਦਿਨ ਸ਼ਨੀਵਾਰ ਨੂੰ ਹੰਟਰ ਕਾਰਨਰ ਵਿਖੇ ਹੋਣ ਵਾਲੇ ਦੀਵਾਲੀ ਮੇਲਾ 2017 ਵਿੱਚ ਪੰਜਾਬੀ ਗਾਇਕ ਤੇ ਅਦਾਕਾਰ ਹਰਭਜਨ ਮਾਨ ‘ਹਰਭਜਨ ਮਾਨ ਲਾਈਵ ਈਨ ਆਕਲੈਂਡ’ ਵਿੱਚ ਪੇਸ਼ਕਾਰੀ ਦੇਣ ਆ ਰਹੇ ਹਨ। ਇਸ ਦੀਵਾਲੀ ਮੇਲੇ ਏਰੀਕ ਬੇਕ੍ਰ ਪਲੇਸ, ਪਾਪਾਟੋਏਟੋਏ ਦੀ ਕਾਰ ਪਾਰਕਿੰਗ ਵਿੱਚ ਹੋਵੇਗਾ। ਇਸ ਮੇਲੇ ਵਿੱਚ ਪੰਜਾਬੀ ਗਾਇਕ ਤੇ ਅਦਾਕਾਰ ਹਰਭਜਨ ਮਾਨ 2.00 ਵਜੇ ਤੋਂ ਲੈ ਕੇ ਦੇਰ ਰਾਤ ਤੱਕ ਸੱਭਿਆਚਾਰਕ ਗਾਇਕੀ ਦਾ ਰੰਗ ਬੰਨ੍ਹਣਗੇ। ਇਸ ਦੀਵਾਲੀ ਮੇਲਾ ਭੰਗੜਾ, ਗਿੱਧਾ, ਬਾਲੀਵੁੱਡ ਡਾਂਸ, ਫੂਡ ਸਟਾਲ ਆਦਿ ਹੋਣਗੇ।